ਆਵਾਰਾ ਕੁੱਤਿਆਂ ਕਾਰਨ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

By

Published : Jan 2, 2022, 1:43 PM IST

thumbnail

ਜਲੰਧਰ: ਜਲੰਧਰ ਦੇ ਪਿੰਡ ਪੰਡੋਰੀ ਦੇ ਮੇਨ ਰੋਡ 'ਤੇ ਮਾਤਾ ਵੈਸ਼ਨੋ ਦੇਵੀ ਤੋਂ ਵਾਪਿਸ ਆ ਰਿਹਾ ਸਕੌਰਪੀਓ ਗੱਡੀ 'ਚ ਪਰਿਵਾਰ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਹ ਸੜਕ ਹਾਦਸਾ ਆਵਾਰਾ ਕੁੱਤਿਆਂ ਦਾ ਗੱਡੀ ਦੇ ਅੱਗੇ ਆ ਜਾਣ ਕਾਰਨ ਹੋਇਆ। ਜਿਸ ਕਾਰਨ ਗੱਡੀ ਚਲਾ ਰਹੇ ਵਿਅਕਤੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਗਈ। ਇਸ ਦੁਰਘਟਨਾ ਦੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਗੱਡੀ ਦੁਰਘਟਨਾਗ੍ਰਸਤ ਹੋ ਗਈ ਹੈ। ਇਸ ਵਿੱਚ ਸਿਰਫ਼ ਮਾਲੀ ਨੁਕਸਾਨ ਹੀ ਹੋਇਆ ਹੈ। ਉਥੇ ਹੀ ਮੌਕੇ 'ਤੇ ਪੁੱਜੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਇਸ ਦੁਰਘਟਨਾ ਵਿੱਚ ਗੱਡੀ ਨੂੰ ਸਾਈਡ 'ਤੇ ਲਗਵਾਇਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਮੁੜ ਤੋਂ ਸ਼ੁਰੂ ਕਰਵਾਇਆ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.