32 ਬੋਰ ਦੇ ਦੇਸੀ ਪਿਸਟਲ ਤੇ 2 ਜ਼ਿੰਦਾ ਰੋਂਦ ਸਮੇਤ ਨੌਜਵਾਨ ਕਾਬੂ - ਜ਼ਿੰਦਾ ਰੋਂਦ
🎬 Watch Now: Feature Video
ਹੁਸ਼ਿਆਰਪੁਰ: ਥਾਣਾ ਸਿਟੀ ਪੁਲਿਸ ਨੇ ਇੱਕ ਨੌਜਵਾਨ ਨੂੰ 32 ਬੋਰ ਦੇ ਦੇਸੀ ਪਿਸਟਲ, 2 ਜ਼ਿੰਦਾ ਰੋਂਦ ਅਤੇ 72 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ਼ਹਿਰ ਪ੍ਰੇਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੇ ਡਾਕਖਾਨੇ ਨਜ਼ਦੀਕ ਇੱਕ ਚਿੱਟੇ ਰੰਗ ਦੀ ਜੈਨ ਕਾਰ 'ਚ ਸਵਾਰ ਅਨਮੋਲ ਸੈਣੀ ਉਰਫ਼ ਮੋਲੀ ਪੁੱਤਰ ਕਮਲਜੀਤ ਸੈਣੀ ਵਾਸੀ ਬੇਗਮਪੁਰਾ ਤੋਂ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਜਦੋਂ ਕਾਬੂ ਕੀਤੇ ਗਏ ਨੌਜਵਾਨ ਦੀ ਗੱਡੀ ਦੀ ਤਾਲਾਸ਼ੀ ਲਈ ਤਾਂ ਉਸ ਚੋਂ 72 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।