ਪਠਾਨਕੋਟ 'ਚ ਕੋਰੋਨਾ ਦਾ ਹੋਇਆ ਬਲਾਸਟ, 19 ਨਵੇਂ ਮਾਮਲੇ ਆਏ ਸਾਹਮਣੇ - COVID-19
🎬 Watch Now: Feature Video
ਪਠਾਨਕੋਟ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹਾਲੇ ਵੀ ਜਾਰੀ ਹੈ। ਇਸ ਤਹਿਤ ਪਠਾਨਕੋਟ ਵਿੱਚ 19 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਪਠਾਨਕੋਟ ਦੇ ਡਿਵੀਜ਼ਨ ਨੰਬਰ ਇੱਕ ਦਾ ਐਸਐਚਓ ਵੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਤੇ ਹੁਣ ਪਠਾਨਕੋਟ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 113 ਹੋ ਗਈ ਹੈ, ਜਿਨ੍ਹਾਂ ਵਿੱਚੋਂ 57 ਮਰੀਜ਼ ਠੀਕ ਹੋ ਗਏ ਹਨ ਤੇ 52 ਹਾਲੇ ਵੀ ਐਕਟਿਵ ਮਾਮਲੇ ਹਨ ਤੇ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਪਠਾਨਕੋਟ ਨੂੰ ਹਾਟਸਪਾਟ ਐਲਾਨ ਦਿੱਤਾ ਗਿਆ ਹੈ।