ਲੱਡੂਆਂ ਤੇ ਫਲਾਂ ਦੀ ਥਾਂ ਖ਼ੂਨ ‘ਚ ਤੋਲਿਆ ਉਮੀਦਵਾਰਾਂ - Akali Dal-BSP joint candidate from Mansa
🎬 Watch Now: Feature Video
ਮਾਨਸਾ: ਚੋਣਾਂ 'ਚ ਆਮ ਤੌਰ 'ਤੇ ਲੋਕ ਆਪਣੇ ਚਹੇਤੇ ਨੇਤਾਵਾਂ ਨੂੰ ਲੱਡੂਆਂ ਅਤੇ ਫਲਾਂ ਨਾਲ ਤੋਲ ਕੇ ਪ੍ਰਚਾਰ ਕਰਦੇ ਹਨ, ਪਰ ਮਾਨਸਾ 'ਚ ਸਮਾਜ ਸੇਵੀ ਸੰਸਥਾਵਾਂ (Social service organizations in Mansa) ਅਤੇ ਸਥਾਨਕ ਗੁਰਦੁਆਰਾ ਕਮੇਟੀ (Local Gurdwara Committee) ਵੱਲੋਂ ਖੂਨਦਾਨ ਕੈਂਪ (Bloody camp) ਲਗਾਇਆ ਗਿਆ। ਕੈਂਪ ਵਿੱਚ ਇਕੱਤਰ ਹੋਏ ਖੂਨ ਨਾਲ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ (Candidates of Shiromani Akali Dal-BSP alliance) ਪ੍ਰੇਮ ਕੁਮਾਰ ਅਰੋੜਾ ਨੂੰ ਤੋਲਿਆ ਗਿਆ। ਜਿਸ ਲਈ ਪ੍ਰੇਮ ਕੁਮਾਰ ਅਰੋੜਾ ਨੇ ਮਾਨਸਾ (Mansa) ਵਾਸੀਆਂ ਦਾ ਧੰਨਵਾਦ ਕੀਤਾ। ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਘੁਵੀਰ ਸਿੰਘ ਨੇ ਕਿਹਾ ਕਿ ਮਾਨਸਾ ਤੋਂ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ (Akali Dal-BSP joint candidate from Mansa) ਦੀ ਜਿੱਤ ਪੱਕੀ ਹੋ ਗਈ ਹੈ।
Last Updated : Feb 3, 2023, 8:16 PM IST