ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਮੌਕੇ ਕੱਟੇ ਗਏ ਕੇਕ - Mata Lal Devi's birthday
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਦੇ ਰਾਣੀ ਕਾ ਬਾਗ਼ ਸਥਿਤ ਮਾਤਾ ਲਾਲ ਦੇਵੀ ਮੰਦਿਰ (Mata Lal Devi Temple at Rani Ka Bagh) ਵਿੱਚ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ (Deputy Chief Minister Um Prakash Soni) ਵੱਲੋ ਕੇਕ ਕੱਟਿਆ ਗਿਆ। ਇਸ ਮੌਕੇ ਉਨ੍ਹਾਂ ਨੇ ਮਾਤਾ ਦੇ ਜਨਮ ਦਿਨ ਦੀਆਂ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦੀ ਤਰੱਕੀ ਤੇ ਸੁਰੱਖਿਆ ਲਈ ਮੰਦਿਰ ਵਿੱਚ ਅਰਦਾਸ ਵੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਹੀ ਸ਼ਾਂਤੀਮਈ ਢੰਗ ਨਾਲ ਵੋਟਿੰਗ (Voting) ਹੋਈ ਹੈ। ਉਨ੍ਹਾਂ ਕਿਹਾ ਕਿ 10 ਮਾਰਚ 2022 ਨੂੰ ਪੰਜਾਬ ਮੁੜ ਤੋਂ ਨਵਾਂ ਇਤਿਹਾਸ ਰਚੇਗਾ।
Last Updated : Feb 3, 2023, 8:17 PM IST