ਬੈਲਟ ਪੇਪਰ ਰਾਹੀਂ ਚੋਣਾਂ ਕਰਵਾਏ ਜਾਣ ਦੀ ਮੰਗ ਨੂੰ ਲੈਕੇ ਟੀਟੂ ਪਹੁੰਚੇ ਡੀ.ਸੀ ਦਫ਼ਤਰ - ballot papers
🎬 Watch Now: Feature Video
ਲੁਧਿਆਣਾ: ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ (Upcoming Punjab Assembly Elections) ਬੈਲਟ ਪੇਪਰ ਰਾਹੀਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਬੀਨ ਵਾਲਿਆਂ ਦੇ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਹਾਸ ਕਲਾਕਾਰ ਅਤੇ ਅਕਾਲੀ ਆਗੂ ਟੀਟੂ ਬਾਣੀਆ (Comedian and Akali leader Titu Bania) ਪਹੁੰਚੇ। ਉਨ੍ਹਾਂ ਨੇ ਮੰਗ ਕੀਤੀ ਕਿ ਅਗਾਮੀ ਚੋਣਾਂ ਬੈਲਟ ਪੇਪਰ ਰਾਹੀਂ ਕਾਰਵਾਈਆਂ ਜਾਣ। ਇਸ ਮੌਕੇ ਜਿੱਥੇ ਟੀਟੂ ਬਾਣੀਆ ਨੇ ਕਿਹਾ ਆਮ ਤੌਰ 'ਤੇ ਹਾਰਨ ਵਾਲਾ ਈ.ਵੀ.ਐਮ ਮਸ਼ੀਨ ਨੂੰ ਗਲਤ ਦੱਸਦਾ ਹੈ। ਜਦਕਿ ਜਿੱਤਣ ਵਾਲਾ ਪਟਾਕੇ ਚਲਾਉਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਨਿੰਦਾ ਵੀ ਕੀਤੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਾਹ ਵਾਹ ਕੀਤੀ।