ਜ਼ਮਾਨਤ ’ਤੇ ਆਇਆ ਨੌਜਵਾਨ ਕਰ ਰਿਹਾ ਸੀ ਇਹ ਕੰਮ, ਪੁਲਿਸ ਨੇ ਕੀਤਾ ਕਾਬੂ - parole
🎬 Watch Now: Feature Video
ਜਲੰਧਰ:ਪੈਰੋਲ ਤੇ ਆਏ ਨੌਜਵਾਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਛਿਪ ਕੇ ਰਹਿ ਰਹੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਥਾਣਾ ਬਸਤੀ ਬਾਵਾ ਖੇਲ ਦੇ ਥਾਣਾ ਮੁਖੀ ਨਿਰਲੇਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਭੁੱਲਰ ਸਿੰਘ ਜੋ ਕਿ ਇੱਕ ਮਾਮਲੇ ਵਿੱਚ ਜੇਲ੍ਹ ਦੇ ਵਿੱਚ 3 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਪੈਰੋਲ ਤੇ ਬਾਹਰ ਆਇਆ ਸੀ ਪਰ ਆਪਣੀ ਪੈਰੋਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਉਹ ਸ਼ਹਿਰ ਵਿੱਚ ਛਿਪ ਕੇ ਰਹਿ ਰਿਹਾ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋਸ਼ੀ ਭੁੱਲਰ ਸਿੰਘ ਜਲੰਧਰ ਦੇ ਨਿਊ ਰਤਨ ਨਗਰ ਆਪਣੇ ਘਰ ਆਇਆ ਹੋਇਆ ਹੈ। ਜਿਸ ਤੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਉਥੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਨੂੰ ਉੱਥੋਂ ਫੜ ਲਿਆ ਗਿਆ। ਪੁਲਿਸ ਵੱਲੋਂ ਉਕਤ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।