ਜਲੰਧਰ ਦੇ ਖੰਡਰਨੁਮਾ ਰੈਸਟ ਹਾਊਸ ਚੋਂ ਮਿਲਿਆ ਕੰਕਾਲ - ਕੰਕਾਲ ਨੂੰ ਹੁਣ ਉਹ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ
🎬 Watch Now: Feature Video
ਜਲੰਧਰ: ਜਲੰਧਰ ਦੇ ਕਸਬਾ ਫਿਲੌਰ ਵਿਖੇ ਕਾਫੀ ਸਾਲਾਂ ਤੋਂ ਬੰਦ ਪਏ ਇਕ ਰੈਸਟ ਹਾਊਸ, ਜੋ ਕਿ ਪੂਰੀ ਤਰ੍ਹਾਂ ਖੰਡਰ ਹੋ ਚੁੱਕਾ ਹੈ, ਉਸ ਵਿਚੋਂ ਪੁਲਿਸ ਨੂੰ ਕੰਕਾਲ ਮਿਲਿਆ ਹੈ(Skeleton found in a rest house)। ਦੇਖਣ ਤੋਂ ਕੰਕਾਲ ਕਾਫੀ ਪੁਰਾਣਾ ਲੱਗ ਰਿਹਾ ਹੈ। ਇਹ ਇੱਕ ਕਮਰੇ ਦੇ ਬੈੱਡ ਉੱਤੇ ਕੰਬਲ ਵਿੱਚ ਲਪੇਟਿਆ ਹੋਇਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਮੁਖੀ ਸੰਜੀਵ ਕਪੂਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੀ.ਡਬਲਯੂ.ਡੀ ਰੈਸਟ ਹਾਊਸ ਵਿਚੋਂ ਇੱਕ ਕਮਰੇ ਵਿਚੋਂ ਬੈੱਡ ਉੱਤੇ ਕੰਬਲ ਦੇ ਨਾਲ ਲਪੇਟਿਆ ਹੋਇਆ ਇੱਕ ਕੰਕਾਲ ਮਿਲਿਆ ਹੈ। ਹਾਲੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਹੈ ਕਿ ਇਹ ਕੰਕਾਲ ਪੁਰਸ਼ ਦਾ ਹੈ ਜਾਂ ਫਿਰ ਮਹਿਲਾ ਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੰਝ ਲੱਗ ਰਿਹਾ ਹੈ ਕਿ ਇੱਥੇ ਕੋਈ ਵਿਅਕਤੀ ਆ ਕੇ ਸੌਂਦਾ ਸੀ ਅਤੇ ਠੰਢ ਦੇ ਵੇਲੇ ਉਹ ਕੰਬਲ ਵਿੱਚ ਸੁੱਤਾ ਹੋਇਆ ਅਤੇ ਉੱਥੇ ਹੀ ਸੁੱਤਾ ਰਹਿ ਗਿਆ। ਜਿਸ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਲੱਗਿਆ। ਉਸ ਦੀ ਲਾਸ਼ ਇੱਥੇ ਪਏ ਹੀ ਖ਼ਤਮ ਹੋ ਗਈ ਅਤੇ ਇਹ ਕੰਕਾਲ ਜੋ ਸਾਹਮਣੇ ਆਇਆ ਹੈ, ਕੰਕਾਲ ਨੂੰ ਹੁਣ ਉਹ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਆਸ ਪਾਸ ਵੀ ਇਸ ਦੀ ਭਾਲ ਕੀਤੀ ਜਾ ਰਹੀ ਹੈ ਜਾਂ ਫਿਰ ਕੋਈ ਗੁੰਮਸ਼ੁਦਾ ਵਿਅਕਤੀ ਦੀ ਵੀ ਰਿਕਾਰਡ ਕੱਢੇ ਜਾ ਰਹੇ ਹਨ, ਤਾਂ ਜੋ ਕਿ ਇਸ ਕੰਕਾਲ ਦਾ ਪਤਾ ਲਗਾਇਆ ਜਾ ਸਕੇ। ਇਹ ਕੰਕਾਲ ਕਿਸ ਦਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।