ਮੈਂ ਫ੍ਰੀ ਕਰਨਾ ਚਾਹੁੰਦਾ ਹਾਂ ਰੇਤਾ: ਚੰਨੀ

By

Published : Dec 5, 2021, 4:17 PM IST

thumbnail
ਰੂਪਨਗਰ: ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ(Aam Aadmi Party leader Raghav Chadha) ਨੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ(Punjab Chief Minister Charanjit Singh Channi) 'ਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਨਾਜਾਇਜ਼ ਮਾਈਨਿੰਗ(Illegal mining in Halqa Sri Chamkaur Sahib) ਦਾ ਮੁੱਦਾ ਚੁੱਕਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਪੰਜਾਬ ਰੋਪੜ ਦੇ ਸਤਲੁਜ ਦਰਿਆ ਦੇ ਵਿਚ ਰੇਤੇ ਦੀ ਖੱਡ ਦਾ ਮੁਆਇਨਾ ਕੀਤਾ(The Chief Minister inspected the sand pit in the Sutlej river of Punjab Ropar)। ਉਹਨਾਂ ਕਿਹਾ ਕਿ ਬਾਹਰੀ ਲੋਕ ਪੰਜਾਬ ਵਿਚ ਆ ਕੇ ਖਲਲ ਪਾ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਰਾਘਵ ਚੱਢਾ ਅਤੇ ਮਨੀਸ਼ ਸਿਸੋਦੀਆ(Raghav Chadha and Manish Sisodia) ਦਿੱਲੀ ਤੋਂ ਪੰਜਾਬ ਆ ਕੇ ਬਾਰੇ ਦੱਸਦੇ ਹਨ। ਇਹ ਪਹਿਲਾਂ ਆਪਣੀ ਦਿੱਲੀ ਨੂੰ ਸੰਭਾਲ ਲੈਣ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਚੈਕਿੰਗ ਕਰਨੀ ਹੈ ਤਾਂ ਆਪ ਦੇ ਰੋਪੜ 'ਚ ਲੋਕਲ ਲੀਡਰ ਹਨ, ਉਹ ਚੈੱਕ ਕਰ ਸਕਦਾ ਅਤੇ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਬਾਹਰੀ ਲੋਕ ਤੋਂ ਬਚ ਕੇ ਰਹਿਣ। ਉਹਨਾਂ ਕਿਹਾ ਕਿ ਇਹ ਖੱਡ ਬਿਲਕੁਲ ਕਾਨੂੰਨੀ ਹੈ, ਹੁਣ ਰੇਤਾ 5:50 ਰੁਪਏ ਮਿਲ ਰਿਹਾ, ਜੋ ਕਿ ਸਿੱਧਾ 22 ਰੁਪਏ ਤੋਂ ਕੀਤਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.