ਕੱਚੇ ਮੁਲਾਜਮ ਪੱਕੇ ਕਰਨ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਦਿੱਤਾ ਧਰਨਾ - ਕੱਚੇ ਮੁਲਾਜਮ ਪੱਕੇ ਕਰਨ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਦਿੱਤਾ ਧਰਨਾ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਨਗਰ ਨਿਗਮ ਦਫ਼ਤਰ ਦੇ ਬਾਹਰ ਨਿਗਮ ਦੇ ਸੀਵਰੇਜ ਮੈਨ ਤੇ ਸਟ੍ਰੀਟ ਲਾਈਟ ਦੇ ਕੱਚੇ ਮੁਲਾਜਮਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਤੇ ਹੜਤਾਲਾਂ ਕੀਤੀਆਂ ਗਈਆਂ ਸਨ। ਜਿਸਦੇ ਚਲਦੇ ਇਨ੍ਹਾਂ ਮੁਲਾਜਮਾਂ ਵੱਲੋਂ ਨਗਰ ਨਿਗਮ ਦਫਤਰ ਦੇ ਬਾਹਰ ਇਨ੍ਹਾਂ ਮੁਲਾਜਮਾਂ ਵੱਲੋਂ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਇਨ੍ਹਾਂ ਦੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਨਿਗਮ ਕਮਿਸ਼ਨਰ ਤੇ ਮੇਅਰ ਸਾਹਿਬ ਨੇ ਮੀਟਿੰਗ ਲਈ ਸੱਦਿਆ ਸੀ। ਮੇਅਰ ਤਾਂ ਮਿਲੇ ਨਹੀਂ, ਪਰ ਕਮਿਸ਼ਨਰ ਸਾਹਿਬ ਨਾਲ ਸਾਡੀ ਗੱਲਬਾਤ ਹੋਈ। ਜਿਸ ਵਿੱਚ ਕਮਿਸ਼ਨਰ ਨੇ ਸਾਨੂੰ ਭਰੋਸਾ ਦਿੱਤਾ ਸੀ, ਕਿ ਤੁਹਾਡੀਆਂ ਲੋਕਲ ਮੰਗਾ ਅਸੀਂ ਸਾਰੀਆਂ ਮੰਨ ਲਈਆਂ ਹਨ। ਪਰ ਕੱਚੇ ਮੁਲਾਜਮ ਪੱਕੇ ਕਰਨ ਦੀ ਗੱਲ ਪੰਜਾਬ ਲੈਵਲ 'ਤੇ ਹੈ। ਇਸਦਾ ਨਿਪਟਾਰਾ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ।