ਅੰਦੋਲਨ ਮੁਲਤਵੀ: ਕਿਸਾਨਾਂ ਦੀ ਫ਼ਤਿਹ, ਈਟੀਵੀ ਨਾਲ ਖ਼ਾਸ ਗੱਲਬਾਤ - special interview with ETV
🎬 Watch Now: Feature Video
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਬੈਠੇ ਕਿਸਾਨਾਂ ਦਾ ਧਰਨਾ ਮੁਲਤਵੀ (Farmers' strike postponed) ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਘਰ ਵਾਪਿਸੀ ਹੋਵੇਗੀ। ਇਸ ਬਾਰੇ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਹੈ, ਇਸ 'ਤੇ ਸਾਡੇ ਸਹਿਯੋਗੀ ਦੀ ਕਿਸਾਨਾਂ ਨਾਲ ਖ਼ਾਸ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਹੌਲ ਵਿੱਚ ਹੋਈ। ਜੋ ਸਰਕਾਰ ਨੂੰ ਪਿਛਲੇ ਦਿਨ ਡ੍ਰਾਫ਼ਟ ਦਿੱਤਾ ਗਿਆ ਸੀ, ਉਸ 'ਤੇ ਸਹਿਮਤੀ ਤੋਂ ਬਾਅਦ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਅਸੀਂ 11 ਦਸੰਬਰ ਨੂੰ ਅਸੀਂ ਫਤਿਹ ਮਾਰਚ ਕਰਦੇ ਹੋਏ ਘਰ ਵਾਪਿਸੀ ਕਰਾਂਗੇ। ਨਾਲ ਹੀ ਉਹਨਾਂ ਕਿਹਾ ਕਿ 13 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ। ਅਤੇ ਨਾਲ ਹੀ ਉਹਨਾਂ ਕਿਹਾ ਕਿ 15 ਜਨਵਰੀ ਨੂੰ ਐੱਸਕੇ ਐੱਮ ਦੀ ਮੀਟਿੰਗ ਦਿੱਲੀ ਵਿੱਚ ਰੱਖੀ ਗਈ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਜਾ ਕੇ ਟੋਲ ਪਲਾਜ਼ੇ ਖੋਲ੍ਹ ਦਿੱਤੇ ਜਾਣਗੇ।