ਪੈਟਰੋਲ ਡੀਜਲ ਦੀਆਂ ਕੀਮਤਾਂ ‘ਚ ਮੁੜ ਉੱਛਾਲ, ਲੋਕ ਹੋ ਰਹੇ ਪਰੇਸ਼ਾਨ - ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ
🎬 Watch Now: Feature Video
ਅੰਮ੍ਰਿਤਸਰ: ਬੀਤੇ ਐਤਵਾਰ ਨੂੰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਉੱਛਲ ਦੇਖਣ ਨੂੰ ਮਿਲਿਆ ਹੈ। ਕੀਮਤਾਂ 'ਚ ਉੱਛਾਲ ਆਉਣ ਨਾਲ ਆਮ ਜਨਤਾ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਤੇਲ ਦੀ ਕੀਮਤਾਂ 'ਚ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 92 ਰੁਪਏ 75 ਪੈਸੇ ਅਤੇ ਡੀਜਲ 83 ਰੁਪਏ 77 ਪੈਸੇ ਪ੍ਰਤੀ ਲੀਟਰ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਕੀਮਤਾਂ ‘ਚ ਤਬਦੀਲੀ ਹੋ ਰਹੀ ਹੈ। ਸਾਲ 2021 ‘ਚ ਹੁਣ ਤੱਕ ਪੈਟਰੋਲ 7.83 ਰੁਪਏ ਪ੍ਰਤੀ ਲੀਟਰ ਅਤੇ ਡੀਜਲ 7.80 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 91.17 ਰੁਪਏ ਤੇ ਡੀਜ਼ਲ ਦੀ 81.47 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ।