SGPC ਨੇ ਸੰਗਤ ਦੀ ਸਹੂਲਤ ਲਈ ਮੁਫ਼ਤ ਯਾਤਰਾ ਰਜਿਸਟ੍ਰੇਸ਼ਨ ਕਾਊਂਟਰ ਕੀਤਾ ਸ਼ੁਰੂ - ਮੁਫ਼ਤ ਯਾਤਰਾ ਰਜਿਸਟ੍ਰੇਸ਼ਨ
🎬 Watch Now: Feature Video
ਬਰਨਾਲਾ: ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੁਆਂ ਦੀਆਂ ਸਹੂਲਤਾਂ ਨੂੰ ਵੇਖਦੇ ਅੱਜ(ਬੁੱਧਵਾਰ) ਬਰਨਾਲਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦਾ ਪਹਿਲਾਂ ਮੁਫ਼ਤ ਯਾਤਰਾ ਕਾਊਂਟਰ ਖੋਲਿਆ ਗਿਆ ਹੈ। ਐਸ.ਜੀ.ਪੀ.ਸੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਬਰਨਾਲਾ ਪਹੁੰਚ ਕੇ ਇਸ ਮੁਫ਼ਤ ਯਾਤਰਾ ਕਾਊਂਟਰ ਦਾ ਸ਼ੁੱਭ ਆਰੰਭ ਕਰਵਾਇਆ ਗਿਆ। ਐਸ.ਜੀ.ਪੀ.ਸੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਉੱਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਥੇ ਐਸ.ਜੀ.ਪੀ.ਸੀ ਨੇ ਸ਼ਰਧਾਲੂਆਂ ਲਈ ਹਰ ਸੰਭਵ ਸਹੂਲਤ ਦੇਣ ਦੀ ਗੱਲ ਵੀ ਕਹੀ। ਪਹਿਲਾਂ ਯਾਤਰਾ ਕਾਊਂਟਰ ਉੱਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਸਿਰੋਪਾ ਪਾ ਕੇ ਸਨਮਾਨ ਵੀ ਦਿੱਤਾ। ਇਸ ਕਾਊਂਟਰ ਉੱਤੇ ਵੱਡੀ ਗਿਣਤੀ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਆਨਲਾਈਨ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਯਾਤਰੀਆਂ ਦੇ ਕਰਤਾਰਪੁਰ ਲਾਂਘੇ ਤੱਕ ਪੁੱਜਣ, ਰਸਤੇ ਵਿੱਚ ਖਾਣ-ਪੀਣ, ਲੰਗਰ ਅਤੇ ਗੁਰਦੁਆਰਾ ਸਾਹਿਬ ਰੁਕਣ ਦਾ ਵੀ ਪ੍ਰਬੰਧ ਐਸ.ਜੀ.ਪੀ.ਸੀ ਦੁਆਰਾ ਕੀਤਾ ਜਾ ਰਿਹਾ ਹੈ। ਬਰਨਾਲਾ ਤੋਂ 7 ਦਸੰਬਰ ਨੂੰ ਪਹਿਲਾ ਜੱਥਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ।