ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦੀ ਖੁੱਲ੍ਹੀ ਚੇਤਾਵਨੀ - ਖੁੱਲ੍ਹੀ ਚੇਤਾਵਨੀ
🎬 Watch Now: Feature Video
ਜਲੰਧਰ: ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਸੋਚ ਆਪਣੇ ਦਿਮਾਗ ਵਿੱਚ ਪਾਲੀ ਬੈਠੇ ਕੁਝ ਸ਼ਰਾਰਤੀ ਅਨਸਰ ਹੁਣ ਹੋ ਜਾਣ ਸਾਵਧਾਨ। ਕਿਉਂਕਿ ਫਗਵਾੜਾ ਪੁਲਿਸ ਇਹੋ ਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਆਪਣਾ ਸਖ਼ਤ ਰੁਖ ਅਪਣਾ ਰਹੀ ਹੈ। ਇਸ ਦੇ ਚੱਲਦਿਆਂ ਡੀ.ਐੱਸ.ਪੀ ਫਗਵਾੜਾ ਬਲਵਿੰਦਰ ਸਿੰਘ ਵੱਲੋਂ ਸੀਨੀਅਰ ਅਫ਼ਸਰਾਂ ਦੀਆਂ ਹਦਾਇਤਾਂ ਤੇ ਸ਼ੂਗਰ ਮਿੱਲ ਚੌਂਕ ਵਿਖੇ ਰੁਟੀਨ ਚੈਕਿੰਗ ਅਭਿਆਨ ਚਲਾਇਆ ਗਿਆ। ਸ਼ਹਿਰ ਵਿੱਚ ਲਗਾਤਾਰ ਨਸ਼ਾਖੋਰੀ ਅਤੇ ਚੋਰੀ ਦੀਆਂ ਵਾਰਦਾਤਾਂ ਤੇ ਹੋਰ ਕਈ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਫਗਵਾੜਾ ਪੁਲਿਸ ਵੱਲੋਂ ਰੁਟੀਨ ਚੈਕਿੰਗ ਸ਼ੂਗਰ ਮਿੱਲ ਤੇ ਹਾਈਟੈਕ ਨਾਕੇ ਤੇ ਲਗਾ ਕੇ ਕੀਤੀ ਗਈ, ਤਾਂ ਜੋ ਕਿ ਕੋਈ ਵੀ ਵਾਹਨ ਚਾਲਕ ਜਾਂ ਫਿਰ ਕੋਈ ਚੋਰ ਜਾਂ ਕੋਈ ਨਸ਼ਾ ਤਸਕਰ ਨੂੰ ਨੱਥ ਪਾਈ ਜਾ ਸਕੇ। ਇਸ ਦੌਰਾਨ ਉਨ੍ਹਾਂ ਨਾਲ ਟ੍ਰੈਫਿਕ ਇੰਚਾਰਜ ਅਮਨ ਪੀ.ਸੀ.ਆਰ ਇੰਚਾਰਜ ਸੁੱਚਾ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਜਿਥੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ। ਉੱਥੇ ਹੀ ਬਿਨਾਂ ਕਾਗਜ਼ਾਤ ਰੱਖਣ ਵਾਲੇ ਵਾਹਨ ਚਾਲਕਾਂ ਨੂੰ ਤਾੜਨਾ ਵੀ ਕੀਤੀ ਗਈ। ਇਸ ਮੌਕੇ ਡੀ.ਐੱਸ.ਪੀ ਫਗਵਾੜਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਸੀਨੀਅਰ ਪੁਲੀਸ ਅਫ਼ਸਰਾਂ ਦੀਆਂ ਹਦਾਇਤਾਂ ਤੇ ਹੀ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅੱਜ ਜਾਰੀ ਰਹੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਮਿਲੇ ਤਾਂ ਉਹ ਤੁਰੰਤ ਹੀ ਪੁਲਿਸ ਨੂੰ ਸੂਚਿਤ ਕਰੇ ਅਤੇ ਪੁਲਿਸ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਤਾਂ ਜੋ ਇਲਾਕੇ ਵਿਚ ਵੱਧ ਰਹੀਆਂ ਹਨ ਨਸ਼ਾ ਤਸਕਰੀ ਅਤੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾ ਸਕੇ।