Kisan Andolan ਦਾ ਇੱਕ ਸਾਲ: ਸਿੰਘੂ ਬਾਰਡਰ ਦੀ ਸਟੇਜ 'ਤੇ ਗਰਜਿਆ ਲੱਖਾ ਸਿਧਾਣਾ - ਸਮਾਜ ਸੇਵੀ ਲੱਖਾ ਸਿਧਾਣਾ
🎬 Watch Now: Feature Video
ਚੰਡੀਗੜ੍ਹ: ਕਿਸਾਨ ਅੰਦੋਲਨ(Peasant movement) ਨੂੰ ਅੱਜ ਸ਼ੁੱਕਰਵਾਰ ਨੂੰ ਇੱਕ ਸਾਲ ਪੂਰਾ (One year of farmers protest) ਹੋ ਗਿਆ ਹੈ। ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਸੀ। ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ (Agricultural laws) ਖ਼ਿਲਾਫ਼ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਘੱਟੋ-ਘੱਟ ਸਮਰਥਨ ਮੁੱਲ (Minimum Support Price) ਸਮੇਤ ਹੋਰ ਮੰਗਾਂ ’ਤੇ ਟਿਕ ਗਿਆ ਹੈ। 26 ਨਵੰਬਰ 2020 ਤੋਂ 26 ਨਵੰਬਰ 2021 ਤੱਕ ਕਿਸਾਨਾਂ ਦੇ ਏਕੇ ਅਤੇ ਸਬਰ ਨੂੰ ਅੱਜ ਸ਼ੁੱਕਰਵਾਰ ਇੱਕ ਸਾਲ ਪੂਰਾ ਹੋ ਗਿਆ। ਅੱਜ ਸ਼ੁੱਕਰਵਾਰ ਅੰਦੋਲਨ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਪਹੁੰਚੇ। ਉਹਨਾਂ ਕਿਹਾ ਕਿ ਇਹੀ ਉਹ ਲੋਕ ਸਨ, ਜਿਨ੍ਹਾਂ ਦੇ ਅੰਦਰ ਜਿੱਤ ਦਾ ਜਾਨੂੰਨ ਸੀ, ਤਾਂ ਹੀ ਤਾਂ ਬਹੁਤੀਆਂ ਮੁਸੀਬਤਾਂ ਚੱਲ ਕੇ ਵੀ ਅੱਜ ਇਥੇ ਬੈਠੇ ਹਨ। ਉਹਨਾਂ ਕਿਹਾ ਕਿ ਜਦੋਂ ਕਿਸਾਨ ਇਥੇ ਦਿੱਲੀ ਦੀਆਂ ਬਰੂਹਾਂ 'ਤੇ ਆ ਕੇ ਬੈਠੇ ਸੀ, ਬਹੁਤੇ ਲੋਕ ਕਹਿੰਦੇ ਸਨ ਕਿ ਥੱਕ ਜਾਣਗੇ, ਟੁੱਟ ਜਾਣਗੇ, ਖਾਲੀ ਵਾਪਿਸ ਘਰ ਨੂੰ ਮੁੜ ਜਾਣ ਗੇ, ਅੱਗੇ ਉਹਨਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਉਹ ਲੋਕ ਹਨ ਜਿਹਨਾਂ ਸਿਕੰਦਰ ਮਹਾਨ ਵਰਗੇ ਵਾਪਿਸ ਖਾਲੀ ਹੱਥ ਮੋੜੇ ਹਨ।