ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਜਾਣਗੀਆਂ ਲੋਕਾਂ ਲਈ ਵੱਧ ਤੋਂ ਵੱਧ ਸਕੀਮਾਂ - ਡੀ.ਸੀ ਦਫ਼ਤਰ
🎬 Watch Now: Feature Video
ਫ਼ਿਰੋਜ਼ਪੁਰ: ਵੱਧ ਤੋਂ ਵੱਧ ਪੰਜਾਬ ਵਾਸੀਆਂ ਨੂੰ ਸਕੀਮਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਡੀ.ਸੀ ਦਫ਼ਤਰ ਤੇ ਬਲਾਕਾਂ ਵਿੱਚ ਸੁਵਿਧਾ ਕੈਂਪ ਲਗਾਏ ਗਏ। ਜਿਨ੍ਹਾਂ ਵਿੱਚ ਅਲੱਗ ਅਲੱਗ ਦਫ਼ਤਰਾਂ ਦੇ ਬਾਬੂਆਂ ਨੇ ਆ ਕੇ ਆਪਣੇ ਆਪਣੇ ਕਾਊਂਟਰ ਲਗਾਏ ਤੇ ਲੋਕਾਂ ਨੂੰ ਸਹੂਲਤਾਂ ਬਾਰੇ ਜਾਣੂੰ ਕਰਵਾਇਆ। ਜਿਨ੍ਹਾਂ ਦੇ ਫਾਰਮ ਵੀ ਭਰੇ ਗਏ। ਇਸੇ ਤਹਿਤ ਜ਼ੀਰਾ ਦੇ ਬਲਾਕ ਦਫ਼ਤਰ ਵਿੱਚ ਐਸ.ਡੀ.ਐਮ ਸੂਬਾ ਸਿੰਘ ਦੀ ਅਗਵਾਈ ਵਿੱਚ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜ ਪੰਜ ਮਰਲੇ ਦੇ ਪਲਾਟ ਪੈਨਸ਼ਨ ਸਕੀਮ ਪੀ.ਐੱਮ.ਏ.ਆਈ ਯੋਜਨਾ ਬਿਜਲੀ ਕੁਨੈਕਸ਼ਨ ਪਖਾਨਾ ਐੱਲ.ਪੀ.ਜੀ ਗੈਸ ਕੁਨੈਕਸ਼ਨ ਸਰਬੱਤ ਸਿਹਤ ਬੀਮਾ ਯੋਜਨਾ ਅਸ਼ੀਰਵਾਦ ਸਕੀਮ ਯੋਜਨਾ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਫਾਰ ਐੱਸ.ਸੀ, ਬੀ.ਸੀ ਕਾਰਪੋਰੇਸ਼ਨ ਬੈਂਕ ਕਰਜ਼ੇ ਪੈਂਡਿੰਗ ਪਏ ਸਨ। ਇੰਤਕਾਲ ਅਤੇ ਅਦਾਲਤੀ ਕੇਸਾਂ ਦੇ ਨਿਪਟਾਰੇ ਵਾਸਤੇ ਵਕੀਲਾਂ ਦਾ ਵੀ ਬੂਥ ਲਗਾਇਆ ਗਿਆ। ਇਸ ਸਭ ਦੀ ਜਾਣਕਾਰੀ ਐਸ.ਡੀ.ਐਮ ਸੂਬਾ ਸਿੰਘ ਵੱਲੋਂ ਦਿੱਤੀ ਗਈ ਤੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਸਭ ਪ੍ਰੋਗਰਾਮ ਨੀਤੀਆਂ ਦੇ ਤਹਿਤ ਹੀ ਬਣਾਏ ਜਾਂਦੇ ਹਨ। ਇਹ ਕੈਂਪ ਲੋਕਾਂ ਦੇ ਭਲੇ ਵਾਸਤੇ ਲਗਾਏ ਜਾਂਦੇ ਹਨ ਤਾਂ ਜੋ ਹਰ ਇੱਕ ਵਿਅਕਤੀ ਨੂੰ ਅਲੱਗ ਅਲੱਗ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਸ ਮੌਕੇ ਵੱਖ ਵੱਖ ਅਧਿਕਾਰੀਆਂ ਨੇ ਆਪਣੇ ਆਪਣੇ ਕਾਊਂਟਰਾਂ ਬਾਰੇ ਜਾਣਕਾਰੀ ਦਿੱਤੀ।