ਜੰਮੂ ਕਤਲਾਂ ਦੇ ਰੋਸ ਵਿੱਚ ਹਿੰਦੂ ਜੱਥੇਬੰਦੀਆਂ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਕੀਤਾ ਪ੍ਰਦਰਸ਼ਨ - Barnala
🎬 Watch Now: Feature Video
ਬਰਨਾਲਾ : ਜੰਮੂ ਕਸ਼ਮੀਰ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਕਤਲ ਦੀਆਂ ਘਟਨਾਵਾਂ ਨਾਲ ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਹੈ। ਅੱਜ ਬਰਨਾਲਾ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵਲੋਂ ਦੇਸ਼ ਪੱਧਰੀ ਪ੍ਰਦਰਸ਼ਨ ਪਾਕਿਸਤਾਨ ਵਿਰੁੱਧ ਕੀਤਾ ਗਿਆ। ਕਸ਼ਮੀਰ ਵਿੱਚ ਚੁਣ ਚੁਣ ਕੇ ਗੈਰ ਮੁਸਲਮਾਨਾਂ ਦੀ ਹੱਤਿਆ ਨੂੰ ਲੈ ਕੇ ਹਿੰਦੂ ਸਮਾਜ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਵਿਰੋਧ ਵਿੱਚ ਬਜਰੰਗ ਦਲ ਨੇ ਅੱਜ ਬਰਨਾਲਾ ਦੇ ਮੁੱਖ ਬਾਜ਼ਾਰ ਵਿੱਚ ਪਾਕਿਸਤਾਨ ਦਾ ਝੰਡਾ ਸਾੜ ਕਰ ਰੋਸ ਪ੍ਰਦਰਸ਼ਨ ਕੀਤਾ। ਇਸ ਵਿਰੋਧ ਵਿੱਚ ਬਜਰੰਗ ਦਲ ਦੇ ਸੂਬਾ ਆਗੂ ਨੀਲਮਣੀ ਸਮਾਧੀਆ ਨੇ ਕਿਹਾ ਕਿ ਕਸ਼ਮੀਰ ਵਿੱਚ ਇੱਕ ਵਾਰ ਫਿਰ ਤੋਂ 1990 ਦਹਾਕੇ ਦੇ ਬਾਅਦ ਚੁਣ ਚੁਣ ਕੇ ਹਿੰਦੂਆਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਸਰਹੱਦ ਪਾਰ ਤੋਂ ਪਾਕਿਸਤਾਨ ਦੀਆਂ ਆਤੰਕਵਾਦੀਆਂ ਦੀਆਂ ਕਰਤੂਤਾਂ ਹਨ। ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35A ਦੇ ਹਟਣ ਦੇ ਬਾਅਦ ਹੁਣ ਅਫਗਾਨਿਸਤਾਨ ਵਿੱਚ ਤਾਲਿਬਾਨੀ ਸ਼ਾਸਨ ਦੇ ਕਾਰਨ ਆਤੰਕਵਾਦੀ ਘਟਨਾਵਾਂ ਵਿੱਚ ਅਚਾਨਕ ਵਾਧਾ ਹੋਇਆ ਹੈ। ਬਜਰੰਗ ਦਲ ਕਸ਼ਮੀਰ ਦੇ ਹਿੰਦੂ ਸਮਾਜ ਦੇ ਨਾਲ ਪੂਰੀ ਤਰ੍ਹਾਂ ਨਾਲ ਖੜ੍ਹਾ ਹੈ ਅਤੇ ਪਾਕਿਸਤਾਨ ਦੀ ਇਸ ਤਰੀਕੇ ਦੀਆਂ ਹਰਕਤਾਂ ਦਾ ਉਹ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ।