ਸੁਣੋ, ਚੰਨੀ ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ ਹਰਿੰਦਰ ਸਿੰਘ ਲੱਖੋਵਾਲ - ਕਿਸਾਨਾਂ ਨਾਲ ਚੰਨੀ ਦੀ ਮੀਟਿੰਗ ਸੰਬੰਧੀ ਬਿਆਨ
🎬 Watch Now: Feature Video
ਚੰਡੀਗੜ੍ਹ: ਹਰਿੰਦਰ ਸਿੰਘ ਲੱਖੋਵਾਲ ਨੇ ਮੀਟਿੰਗ ਤੋਂ ਬਾਅਦ ਸਾਡੇ ਸਹਿਯੋਗੀ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਜੇਕਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਈ ਸਿਆਸੀ ਪ੍ਰੋਗਰਾਮ ਕਰਦੀਆਂ ਹਨ, ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। 29 ਨਵੰਬਰ ਨੂੰ ਪਾਰਲੀਮੈਂਟ ਮਾਰਚ ਹੋਵੇਗਾ। ਸਾਡਾ ਜੱਥਾ 500-500 ਦਾ ਜੱਥਾ ਕ੍ਰਮਵਾਰ ਟਿਕਰੀ ਬਾਰਡਰ ਤੋਂ ਅਤੇ ਗਾਜ਼ੀਪੁਰ ਬਾਰਡਰ ਤੋਂ ਚਲੇਗਾ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨਾਲ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਹਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਮੀਟਿੰਗ ਵਧੀਆ ਰਹੀ ਹੈ। ਪਰ ਜਿਹੜੀ ਸਾਡੀ ਮੁੱਖ ਮੰਗ ਕਰਜ਼ੇ ਨਾਲ ਸੰਬੰਧੀ ਸੀ। ਉਹ ਹਲੇ ਤੱਕ ਪੂਰੀ ਨਹੀਂ ਕੀਤੀ ਗਈ। ਉਸ ਨੂੰ ਲੈ ਕੇ ਅਗਲੇ ਹਫ਼ਤੇ ਮੀਟਿੰਗ ਜਾਵੇਗੀ।