ਗੁਰਦਾਸਪੁਰ ਹੈਂਡ ਗ੍ਰੇਨੇਡ: ਹੈਂਡ ਗ੍ਰੇਨੇਡ ਅਤੇ ਟੀਫ਼ਨ ਬੰਬ ਨੂੰ ਕੀਤਾ ਨਸ਼ਟ - Hand grenade and Tiffany bomb
🎬 Watch Now: Feature Video
ਗੁਰਦਾਸਪੁਰ: ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਸਲਿਮਪੁਰ ਅਰਾਈਆਂ ਤੋਂ ਸਦਰ ਪੁਲਿਸ ਨੂੰ ਮਿਲੇ ਹੈਂਡ ਗ੍ਰੇਨੇਡ ਅਤੇ ਟੀਫ਼ਨ ਬੰਬ ਨੂੰ ਅਮੀਪੁਰ ਪਿੰਡ ਵਿੱਚ ਨਸ਼ਟ ਕੀਤਾ ਗਿਆ। ਪੰਜਾਬ ਪੁਲਿਸ ਬਾਰਡਰ ਰੇਂਜ ਦੇ ਬੰਬ ਨਿਰੋਧਕ ਦਸਤੇ ਅਤੇ NSG(National Security Guard) ਦੀ ਦਿੱਲੀ ਤੋਂ ਆਈ ਟੀਮ ਨੇ ਹੈਂਡ ਗ੍ਰੇਨੇਡ ਅਤੇ ਟੀਫ਼ਨ ਬੰਬ ਨੂੰ ਨਸ਼ਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਵਿਕਾਸ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੰਬ ਨਸ਼ਟ ਕਰਨ ਲਈ ਉਹਨਾਂ ਦੀ ਬਤੌਰ ਡਿਊਟੀ ਮੈਜਿਸਟਰੇਟ ਲਗਾਈ ਗਈ ਸੀ। ਉਹਨਾਂ ਦੀ ਹਾਜ਼ਰੀ ਵਿੱਚ ਇਹ ਹੈਂਡ ਗ੍ਰੇਨੇਡ ਅਤੇ ਟੀਫ਼ਨ ਬੰਬ ਨੂੰ ਨਸ਼ਟ ਕੀਤਾ ਗਿਆ ਹੈ।