ਡਿਪੂ ਹੋਲਡਰਾਂ ਨੇ ਸਹਾਇਕ ਕਮਿਸ਼ਨਰ ਨੂੰ ਸੋਂਪਿਆ ਮੰਗ ਪੱਤਰ
🎬 Watch Now: Feature Video
ਫਾਜ਼ਿਲਕਾ: ਅਬੋਹਰ ਬਲਾਕ ਦੇ ਡਿਪੂ ਹੋਲਡਰਾਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਅੱਜ ਫਾਜ਼ਿਲਕਾ ਦੇ ਸਹਾਇਕ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ। ਜਿਸ ਵਿੱਚ ਡਿਪੂ ਹੋਲਡਰਾਂ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਤਨਖ਼ਾਹ ਅਤੇ ਭੱਤਾ ਵਧਾਉਣ ਦੀ ਮੰਗ ਕੀਤੀ ਹੈ। ਡਿਪੂ ਹੋਲਡਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਆਉਣ ਵਾਲੀ ਮੁਫ਼ਤ ਵਿੱਚ ਦਿੱਤੀ ਜਾ ਰਹੀ ਕਣਕ ਦੇ ਵੰਡ ਉੱਤੇ ਸਰਕਾਰ ਵਲੋਂ ਕਮੀਸ਼ਨ ਦਿੱਤੇ ਜਾਣ ਦੀ ਮੰਗ ਕਰਦੇ ਹਨ। ਕੋਰੋਨਾ ਕਾਲ ਦੇ ਦੌਰਾਨ ਕੇਂਦਰ ਸਰਕਾਰ ਵਲੋਂ ਆਈ ਹੋਈ ਕਣਕ ਉਨ੍ਹਾਂ ਨੇ ਮੁਫ਼ਤ ਵਿੱਚ ਵੰਡੀ ਹੈ। ਪਰ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਕਮੀਸ਼ਨ ਨਹੀਂ ਦਿੱਤਾ ਜਾ ਰਿਹਾ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ 3 ਤੋਂ 6 ਮਹੀਨਿਆਂ ਦਾ ਇਕੱਠਾ ਰਾਸ਼ਨ ਭੇਜ ਦਿੰਦੀ ਹੈ। ਜਿਸਦੇ ਨਾਲ ਉਨ੍ਹਾਂ ਦਾ ਬਹੁਤ ਹੀ ਘੱਟ ਕਮੀਸ਼ਨ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਕੋਰੋਨਾ ਕਾਲ ਵਿੱਚ ਆਪਣੀ ਜਾਨ ਗਵਾ ਚੁੱਕੇ ਡੀਪੂ ਹੋਲਡਰ ਦੇ ਪਰਿਵਾਰਿਕ ਮੈਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਹਰ ਇੱਕ ਡੀਪੂ ਹੋਲਡਰ ਦਾ 50 ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇ। ਤਾਂਕਿ ਉਨ੍ਹਾਂ ਦੇ ਪਿੱਛੇ ਪਰਿਵਾਰ ਦੀ ਆਰਥਿਕ ਸਹਾਇਤਾ ਹੋ ਸਕੇ।