ਸ਼ਹਿਰ ਬੰਦ ਕਰਕੇ ਸ਼ਹਿਰ ਵਾਸੀਆਂ ਨੇ ਕੌਂਸਲਰਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ - ਕੌਂਸਲਰਾਂ ਖਿਲਾਫ਼
🎬 Watch Now: Feature Video
ਮਾਨਸਾ: ਮਾਨਸਾ ਦੇ ਦੁਕਾਨਦਾਰ ਤੇ ਸਟਾਰ ਹੋਲਡਰਾਂ ਵੱਲੋਂ ਸਵੇਰੇ ਦੁਕਾਨਾਂ ਬੰਦ ਕਰਕੇ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਦੇ ਖਿਲਾਫ਼ ਸ਼ਹਿਰ ਦੇ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰਾਂ ਤੇ ਸਟਾਲ ਹੋਲਡਰਾਂ ਦੇ ਵਿੱਚ ਰੋਸ ਹੈ, ਕਿ ਨਗਰ ਕੌਂਸਲ ਉਨ੍ਹਾਂ ਨੂੰ ਦੁਕਾਨਾਂ ਦਾ ਮਾਲਕੀ ਹੱਕ ਦੇਣ ਦੇ ਲਈ ਮਤਾ ਪਾਇਆ ਸੀ। ਪਰ ਇਨ੍ਹਾਂ ਕੌਂਸਲਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਉੱਧਰ ਕੌਂਸਲਰਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦੁਕਾਨਾਂ ਦੇਣ ਦੇ ਸੰਬੰਧੀ ਕੋਈ ਵੀ ਮਤਾ ਨਹੀਂ ਪਾਇਆ ਗਿਆ। ਜਦੋਂ ਕਿ ਉਨ੍ਹਾਂ ਵੱਲੋਂ ਪ੍ਰਧਾਨ ਦੇ ਖਿਲਾਫ਼ ਮੀਟਿੰਗ ਦਾ ਬਾਈਕਾਟ ਕੀਤਾ ਹੈ। ਦੁਕਾਨਦਾਰ ਅਤੇ ਸਟਾਲ ਯੂਨੀਅਨ ਦੇ ਪ੍ਰਧਾਨ ਜੀਵਨ ਮੀਰਪੁਰੀਆ ਕੌਂਸਲਰ ਨੇਮ ਚੰਦ ਅਤੇ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਮੇਰਾ ਘਰ ਮੇਰੇ ਨਾਮ' ਦੇ ਤਹਿਤ ਸਕੀਮ ਲਿਆਂਦੀ ਗਈ ਹੈ। ਜੋ ਕਿ ਇਸ ਦੇ ਲਈ ਨਗਰ ਕੌਂਸਲ ਮਾਨਸਾ ਵੱਲੋਂ ਜੋ ਦੁਕਾਨਦਾਰ ਲੰਬੇ ਸਮੇਂ ਤੋਂ ਦੁਕਾਨਾਂ ਵਿਚ ਬੈਠੇ ਹਨ। ਉਨ੍ਹਾਂ ਨੂੰ ਮਾਲਕੀ ਹੱਕ ਦੇਣ ਦੇ ਲਈ ਮਤਾ ਪਾਇਆ ਜਾ ਰਿਹਾ ਸੀ। ਪਰ ਕੁੱਝ ਕੌਂਸਲਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਜਿਸਦੇ ਲਈ ਉਨ੍ਹਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ ਹੈ।