ਅਕਾਲੀ ਦਲ ਵਿਧਾਇਕ ਪਵਨ ਟੀਨੂੰ ਦਾ ਉਪ ਮੁੱਖ ਮੰਤਰੀ ਨੂੰ ਜਵਾਬ - Deputy Chief Minister
🎬 Watch Now: Feature Video
ਜਲੰਧਰ: ਜਲੰਧਰ ਦੇ ਆਦਮਪੁਰ ਹਲਕੇ (Adampur constituency of Jalandhar) ਵਿੱਚ ਸਥਿਤ ਸ਼ੂਗਰ ਮਿੱਲ (Sugar mill) ਵਿਖੇ ਅੱਜ (ਮੰਗਲਵਾਰ) ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Punjab Deputy Chief Minister Sukhjinder Singh Randhawa) ਪਹੁੰਚੇ। ਜਿੱਥੇ ਪਹੁੰਚਣ 'ਤੇ ਉਨ੍ਹਾਂ ਨੇ ਇਲਾਕੇ ਦੇ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟਿੰਕੂ (Akali Dal MLA Pawan Kumar Tinku) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੋਈ ਦੋ ਗਵਾਹ ਪਵਨ ਕੁਮਾਰ ਟੀਨੂੰ ਦੇ ਖਿਲਾਫ਼ ਦੇ ਦੇਵੇ ਤਾਂ ਉਹ ਪਵਨ ਕੁਮਾਰ ਟੀਨੂੰ ਨੂੰ ਦਸਾਂ ਦਿਨਾਂ ਦੇ ਅੰਦਰ ਸਲਾਖਾਂ 'ਚ ਬੰਦ ਕਰ ਦੇਣਗੇ। ਉਪ ਮੁੱਖ ਮੰਤਰੀ ਦੀ ਇਸ ਟਿੱਪਣੀ ਦੇ ਪਵਨ ਕੁਮਾਰ ਟੀਨੂੰ ਨੇ ਜਲੰਧਰ ਵਿਖੇ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ। ਸੁਖਜਿੰਦਰ ਰੰਧਾਵਾ ਨੂੰ ਪਹਿਲਾਂ ਖ਼ੁਦ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਵਿੱਚ ਕੀ ਕੀਤਾ ਹੈ। ਉਨ੍ਹਾਂ ਨੇ ਉਪ ਮੁੱਖ ਮੰਤਰੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਜਲੰਧਰ ਵਿੱਚ ਹੀ ਰਹਿੰਦੇ ਹਨ। ਦੇਖਦੇ ਹਾਂ ਕਿ ਉਹ ਉਨ੍ਹਾਂ 'ਤੇ ਕਿਹੜੀ ਕਾਰਵਾਈ ਕਰਦੇ ਹਨ।