ਹੱਥ 'ਚ ਤਖ਼ਤੀਆਂ ਲੈ ਭਗਵੰਤ ਮਾਨ ਨੇ ਕੀਤਾ ਪੀਐਮ ਮੋਦੀ ਦਾ ਵਿਰੋਧ - ਆਪ ਪਾਰਟੀ ਦੇ ਸਾਂਸਦਾਂ
🎬 Watch Now: Feature Video
ਨਵੀਂ ਦਿੱਲੀ: ਭਗਵੰਤ ਮਾਨ ਸਣੇ ਆਪ ਪਾਰਟੀ ਦੇ ਸਾਂਸਦਾਂ ਨੇ ਹੱਥਾਂ 'ਚ ਤਖ਼ਤੀਆਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕੀਤਾ। ਮਦਨ ਮੋਹਨ ਮਾਲਵੀ ਨੂੰ ਸਮਰਪਿਤ ਪ੍ਰੋਗਰਾਮ 'ਚ ਉਨ੍ਹਾਂ ਨੇ ਇਹ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥ 'ਚ ਤਖ਼ਤੀਆਂ 'ਤੇ ਐਮਸੀਪੀ ਨੂੰ ਕਾਨੂੰਨ ਬਣਾਉਣ ਦੀ ਮੰਗ ਸੀ ਤੇ ਉਨ੍ਹਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ। ਮੋਦੀ ਸਾਬ੍ਹ ਇਨ੍ਹਾਂ ਨੂੰ ਅਣਗੌਲਿਆਂ ਕਰਦੇ ਅੱਗੇ ਨਿਕਲ ਗਏ।
ਭਗਵੰਤ ਅਤੇ ਹੋਰਨਾਂ ਆਪ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਦੇ ਵਿਰੁੱਧ ਪੋਸਟਰ ਲਹਿਰਾਏ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਨਾਅਰੇ ਲਾਏ।
ਤੁਹਾਨੂੰ ਦੱਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 30 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਉੱਤੇ ਬੈਠੇ ਹਨ।
Last Updated : Dec 25, 2020, 12:55 PM IST