ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਕਿਸਾਨਾਂ ਨਾਲ ਮਨਾਇਆ ਜਿੱਤ ਦਾ ਜਸ਼ਨ - ਪਾਣੀਪਤ ਟੋਲ ਪਲਾਜ਼ਾ 'ਤੇ ਜਸ਼ਨ
🎬 Watch Now: Feature Video
ਪਾਣੀਪਤ: ਕਿਸਾਨ ਅੰਦੋਲਨ ਮੁਲਤਵੀ ਹੋਣ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਸਿੰਘੂ ਬਾਰਡਰ ਤੋਂ ਜਿੱਤ ਜਲੂਸ ਕੱਢਦੇ ਹੋਏ ਕਿਸਾਨ ਵੱਡੀ ਗਿਣਤੀ 'ਚ ਪਾਣੀਪਤ ਟੋਲ ਪਲਾਜ਼ਾ 'ਤੇ ਪਹੁੰਚੇ। ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਕਿਸਾਨਾਂ ਨਾਲ ਜਸ਼ਨ ਮਨਾਉਣ ਪਾਣੀਪਤ ਟੋਲ ਪਲਾਜ਼ਾ 'ਤੇ ਪਹੁੰਚੇ। ਇੰਦਰਜੀਤ ਨਿੱਕੂ ਨੇ ਇਸ ਦੌਰਾਨ ਕਿਸਾਨਾਂ ਨਾਲ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਵੱਡੀ ਜਿੱਤ ਹੈ, ਕਿਸਾਨਾਂ ਨੇ ਇਤਿਹਾਸ ਰਚਿਆ ਹੈ।