ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਦੌਰਾਨ 100ਫ਼ੀਸਦੀ ਹੋਵੇਗਾ ਖੇਤੀ ਮਸਲੇ ਦਾ ਹੱਲ: ਭਾਜਪਾ ਆਗੂ - 100ਫ਼ੀਸਦੀ ਹੋਵੇਗਾ ਖੇਤੀ ਮਸਲੇ ਦਾ ਹੱਲ
🎬 Watch Now: Feature Video
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਮੌਕੇ 'ਤੇ ਭਾਜਪਾ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਭਾਜਪਾ ਬੁਲਾਰਾ ਹਰਜੀਤ ਸਿੰਘ ਗਰੇਵਾਲ ਪੁੱਜੇ ਹੋਏ ਸਨ। ਦੋਵਾਂ ਆਗੂਆਂ ਨੇ ਮੀਟਿੰਗ ਦੌਰਾਨ ਮਸਲੇ ਦਾ 100 ਫ਼ੀਸਦੀ ਹੱਲ ਨਿਕਲਣ ਬਾਰੇ ਕਿਹਾ। ਦੋਵੇਂ ਆਗੂਆਂ ਨੇ ਕਿਹਾ ਕਿ ਜਦੋਂ ਕਿਸਾਨ ਤੇ ਕੇਂਦਰ ਮਸਲੇ ਦਾ ਹੱਲ ਚਾਹੁੰਦੇ ਹਨ ਤਾਂ ਫਿਰ ਹੱਲ ਕਿਉਂ ਨਹੀਂ ਨਿਕਲੇਗਾ। ਐਮਐਸਪੀ ਬਾਰੇ ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸਾਰੀ ਗੱਲ ਤੈਅ ਹੋ ਜਾਵੇਗੀ। ਜੋ ਵੀ ਮੀਟਿੰਗ ਵਿੱਚ ਤੈਅ ਹੋਵੇਗਾ ਸਭ ਕੁੱਝ ਕਿਸਾਨਾਂ ਅਤੇ ਦੇਸ਼ ਹਿੱਤ ਵਿੱਚ ਹੋਵੇਗਾ।