ਘੱਟ ਗਿਣਤੀਆਂ ਦੇ ਲੋਕਾਂ ਨੂੰ ਕਾਬੁਲ ’ਚ ਖਤਰਾ-ਸਿਰਸਾ
🎬 Watch Now: Feature Video
ਨਵੀਂ ਦਿੱਲੀ: ਕਾਬੁਲ ਦੇ ਇਤਿਹਾਸਕ ਗੁਰਦੁਆਰਾ ਕਰਤੇ ਪਰਵਾਨ ਸਾਹਿਬ (Parwan Sahib, the historic Gurdwara of Kabul) ਵਿੱਚ ਮੁੜ ਤੋਂ ਤਾਲਿਬਾਨਾਂ ਦੇ ਆਉਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਘੱਟ ਗਿਣਤੀਆਂ ਦੇ ਰਹਿ ਰਹੇ ਲੋਕਾਂ ਲਈ ਖਤਰਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਥੇ ਰਹਿ ਰਹੇ ਲੋਕਾਂ ਦੀ ਜਿੰਦਗੀ ਖਤਰੇ ’ਚ ਹੈ। ਉਹ ਲਗਾਤਾਰ ਵਿਦੇਸ਼ ਮੰਤਰਾਲੇ ਦੇ ਸੰਪਰਕ ’ਚ ਹਨ। ਲੋਕਾਂ ਨੂੰ ਉੱਥੋਂ ਲੈ ਕੇ ਆਉਣਾ ਇਹ ਵੀ ਔਖਾ ਲੱਗ ਰਿਹਾ ਹੈ। ਭਾਰਤ ਸਰਕਾਰ ਨੂੰ ਇਸ ਸਬੰਧੀ ਸਖਤ ਕਦਮ ਚੁੱਕਣ ਦੀ ਲੋੜ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਬੁਲ ਦੇ ਇਤਿਹਾਸਕ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਦਾਖਲ ਹੋ ਕੇ ਭੰਨਤੋੜ ਕੀਤੀ ਸੀ।