ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰ ਵੀ ਕਿਸਾਨੀ ਅੰਦੋਲਨ 'ਚ ਪਾ ਰਹੇ ਯੋਗਦਾਨ - contributing in the farmers' movement
🎬 Watch Now: Feature Video
ਨਵੀਂ ਦਿੱਲੀ: ਦਿੱਲੀ-ਹਰਿਆਣਾ ਦੇ ਟਿਕਰੀ ਬਾਰਡਰ 'ਤੇ ਇੱਕ ਮਹੀਨੇ ਤੋਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਈਟੀਵੀ ਭਾਰਤ ਨੇ ਅਜਿਹੇ ਮਰਦ-ਔਰਤਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਘਰ ਵਿੱਚ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਸੰਗਰੂਰ ਤੋਂ ਆਏ ਇੱਕ ਕਿਸਾਨ ਨਛੱਤਰ ਸਿੰਘ ਨੇ ਆਪ-ਬੀਤੀ ਦੱਸੀ। ਜਿਨ੍ਹਾਂ ਦੇ 21 ਸਾਲਾ ਨੌਜਵਾਨ ਮੁੰਡੇ ਨੇ 2007 ਵਿੱਚ 16 ਲੱਖ ਰੁਪਏ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਕਿਉਂਕਿ ਉਹ ਸਕੂਲ ਤੋਂ ਬਾਅਦ ਅੱਗੇ ਨਹੀ ਪੜ੍ਹ ਸਕੇ ਸਨ। ਅੱਜ 13 ਸਾਲ ਬਾਅਦ ਵੀ ਕਰਜ਼ਾ ਨਹੀਂ ਉਤਰਿਆ ਹੈ ਪਰ 8 ਏਕੜ ਜ਼ਮੀਨ ਤੋਂ ਹੁਣ ਸਿਰਫ਼ 2.5 ਏਕੜ ਹੀ ਬਚੀ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਸਰਕਾਰ ਦੇ ਮਾਰੂ ਖੇਤੀ ਕਾਨੂੰਨਾਂ ਅਤੇ ਕਾਰਪੋਰੇਟਾਂ ਦੇ ਵਿਰੋਧ ਵਿੱਚ ਸ਼ਾਮਲ ਹੋਏ ਹਨ।