ਕਿਸਾਨਾਂ ਦਾ ਸਾਥ ਦੇਣ ਲਈ ਸਾਈਕਲ ਰਾਹੀਂ ਦਿੱਲੀ ਰਵਾਨਾ ਹੋਈ ਪੰਜਾਬ ਦੀ ਧੀ - Cycling by 18-year-old cyclist
🎬 Watch Now: Feature Video
ਜੀਂਦ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀ ਹੱਦਾਂ ਉੱਤੇ ਅੰਦੋਲਨ ਕਰ ਰਹੇ ਹਨ। ਪੰਜਾਬ ਦੇ ਸੰਗਰੂਰ ਤੋਂ ਦਿੱਲੀ ਦੇ ਟਿੱਕਰੀ ਬਾਰਡਰ ਦੇ ਲਈ ਇੱਕ 18 ਸਾਲ ਦੀ ਵਿਦਿਆਰਥਣ ਆਪਣੇ ਭਰਾ ਦੇ ਨਾਲ ਸਾਈਕਲ ਉੱਤੇ ਸਵਾਰ ਹੋ ਕੇ ਦਿੱਲੀ ਅੰਦੋਲਨ ਦਾ ਹਿੱਸਾ ਬਣ ਲਈ ਜਾ ਰਹੀ ਹੈ। ਸਾਈਕਲਿਸਟ ਬਲਜੀਤ ਕੌਰ ਨੇ 300 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਤੈਅ ਕੀਤਾ ਹੈ। ਵਿਦਿਆਰਥਣ ਬਲਜੀਤ ਕੌਰ ਨੇ ਕਿਹਾ ਕਿ ਉਹ ਇੱਕ ਸਾਈਕਲਿਸਟ ਹੈ ਅਤੇ ਕਈ ਵਾਰ ਗੋਲਡ ਮੈਡਲ ਜਿੱਤ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਿਖ਼ਰ ਦੀ ਠੰਢ ਵਿੱਚ ਅੰਦੋਲਨ ਕਰ ਰਹੇ ਹਨ ਇਸ ਲਈ ਉਹ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਲਈ ਕਿਸਾਨ ਅੰਦੋਲਨ ਵਿੱਚ ਜਾ ਰਹੀ ਹੈ।