ਪੰਜਾਬ ਕਾਂਗਰਸ ਦੇ ਸਾਂਸਦਾਂ ਨੇ ਕੇਂਦਰ ਕੋਲ ਚੁੱਕਿਆ ਘੱਗਰ ਦਾ ਮੁੱਦਾ
🎬 Watch Now: Feature Video
ਨਵੀਂ ਦਿੱਲੀ: ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਪੰਜਾਬ ਕਾਂਗਰਸ ਦੇ ਹੋਰਨਾਂ ਲੋਕ ਸਭਾ ਮੈਂਬਰਾਂ ਨਾਲ ਮਿਲ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਗੱਲਬਾਤ ਕਰ ਇੱਕ ਮੰਗ ਪੱਤਰ ਸੌਂਪਿਆ ਹੈ। ਪ੍ਰਨੀਤ ਕੌਰ ਨੇ ਮੰਤਰੀ ਸ਼ੇਖਾਵਤ ਨੂੰ ਪੰਜਾਬ ਦੇ ਘੱਗਰ ਅਤੇ ਉਸ ਦੇ ਨਾਲ ਲੱਗਦੀਆਂ ਨਦੀਆਂ ਜਿਨ੍ਹਾਂ ਕਾਰਨ ਹੜ੍ਹਾਂ ਨੂੰ ਹੁੰਗਾਰਾ ਮਿਲਦਾ ਹੈ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਸੰਸਦ ਮੈਂਬਰਾਂ ਨੇ ਘੱਗਰ ਦਰਿਆ ਦਾ ਰਾਹ ਸਾਫ਼ ਕਰਨ ਭਾਵ ਚੈਨਲਾਈਜੇਸ਼ਨ ਕਰਨ ਦੀ ਮੰਗ ਚੁੱਕੀ ਹੈ। ਪ੍ਰਨੀਤ ਕੌਰ ਸਮੇਤ ਸੰਸਦ ਮੈਂਬਰਾਂ ਨੇ ਕੇਂਦਰ ਮੰਤਰੀ ਨੂੰ ਇਸ ਮਾਮਲੇ 'ਚ ਹਰਿਆਣਾ ਅਤੇ ਪੰਜਾਬ ਲਈ ਸਹੀ ਹੱਲ ਲੱਭਣ ਦੀ ਮੰਗ ਕੀਤੀ ਹੈ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਇਸ ਮੰਗ ਤੇ ਮੰਤਰੀ ਸ਼ੇਖਾਵਤ ਨੇ ਉਨ੍ਹਾਂ ਨੂੰ ਜਲਦ ਹੀ ਇਸ ਸਮੱਸਿਆ ਦਾ ਹੱਲ ਲੱਭੇ ਜਾਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਘੱਗਰ 'ਚ ਪਾੜ ਪੈਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਹੜ੍ਹਾਂ ਨੂੰ ਰੋਕਣ ਲਈ ਕੋਈ ਪੱਕਾ ਕਦਮ ਚੁੱਕਿਆ ਜਾਵੇ।
TAGGED:
ਮੰਤਰੀ ਗਜੇਂਦਰ ਸਿੰਘ ਸ਼ੇਖਾਵਤ