ਅਹਿਮਦਾਬਾਦ 'ਚ ਡੋਨਾਲਡ ਟਰੰਪ ਨੂੰ ਗੁਜਰਾਤੀ ਪ੍ਰਾਹੁਣਾਚਾਰੀ ਵਿਖਾਉਣ ਦੀ ਅਨੋਖੀ ਪਹਿਲ - Clean India in Wall Painting
🎬 Watch Now: Feature Video
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਦੋ ਦਿਨਾਂ ਲਈ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਡੋਨਾਲਡ ਟਰੰਪ ਗੁਜਰਾਤ ਦੇ ਅਹਿਮਦਾਬਾਦ 'ਚ 'ਨਮਸਤੇ ਟਰੰਪ' ਨਾਂਅ ਦੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ। ਅਮਰੀਕੀ ਰਾਸ਼ਟਰਪਤੀ ਦੇ ਸਵਾਗਤ 'ਚ ਸ਼ਹਿਰ 'ਚ ਪੂਰੇ ਜੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟਰੰਪ ਦੇ ਦੌਰੇ ਲਈ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਖੇ ਇੱਕ ਸਮਾਗਮ ਹੋਣ ਜਾ ਰਿਹਾ ਹੈ। ਇਸ 'ਚ ਡੋਨਾਲਡ ਟਰੰਪ ਨੂੰ ਗੁਜਰਾਤੀ ਪ੍ਰਾਹੁਣਾਚਾਰੀ ਦਾ ਇੱਕ ਅਦਭੁਤ ਨਜ਼ਰੀਆ ਵਿਖਾਉਣ ਲਈ ਅਹਿਮਦਾਬਾਦ ਵਿੱਚ ਇੱਕ ਵਿਲੱਖਣ ਕੋਸ਼ਿਸ਼ ਕੀਤੀ ਗਈ ਹੈ। ਮੋਟੇਰਾ ਸਟੇਡੀਅਮ ਨੂੰ ਜਾਣ ਵਾਲੀ ਵੀ.ਵੀ.ਆਈ.ਪੀ. ਦੀਆਂ ਕੰਧਾਂ ਉੱਤੇ ਵਾਲ ਚਿਤਰਕਾਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਚਿੱਤਰਕਾਰੀ 'ਚ ਸਵੱਛ ਭਾਰਤ ਦਾ ਇੱਕ ਸੁਨੇਹਾ ਵੀ ਦਿੱਤਾ ਗਿਆ ਹੈ। ਇਹ ਚਿੱਤਰਕਾਰੀ ਵਿਦਿਆਰਥੀਆਂ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਬਣਾਈ ਗਈ ਹੈ।