ਅਨੁਸ਼ਕਾ ਸ਼ਰਮਾ ਸੁਣਾ ਰਹੀ ਸੀ ਕੁੱਤੇ ਨੂੰ ਗਾਣਾ, ਕੁੱਤੇ ਨੇ ਦਿੱਤੀ ਜ਼ਬਰਦਸਤ ਪ੍ਰਤੀਕਿਰਿਆ
🎬 Watch Now: Feature Video
ਹੈਦਰਾਬਾਦ: ਬਾਲੀਵੁੱਡ ਵਿੱਚ ਜਲਵਾ ਦਿਖਾਉਣ ਵਾਲੀ ਅਨੁਸ਼ਕਾ ਸ਼ਰਮਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਸ ਵੀਡੀਓ ਵਿੱਚ ਅਨੁਸ਼ਕਾ ਇੱਕ ਕੁੱਤੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਅਨੁਸ਼ਕਾ ਕੁੱਤੇ ਨਾਲ ਜ਼ਮੀਨ 'ਤੇ ਬੈਠੀ ਦਿਖਾਈ ਦੇ ਰਹੀ ਹੈ ਅਤੇ ਕੁੱਤੇ ਦੇ ਮੂੰਹ ਕੋਲ ਆਪਣਾ ਮੂੰਹ ਕਰ ਕੇ ਉਸਨੂੰ ਗਾਣਾ ਸੁਣਾਉਂਦੀ ਨਜ਼ਰ ਆ ਰਹੀ ਹੈ ਅਤੇ ਉਸਦੇ ਇਸ ਤਰ੍ਹਾਂ ਕਰਨ 'ਤੇ ਕੁੱਤਾ ਉਸਦੇ ਮੂੰਹ ਤੇ ਜੀਭ ਮਾਰਦਾ ਦਿਖਾਈ ਦਿੰਦਾ ਹੈ ਜਿਸ ਨਾਲ ਅਨੁਸ਼ਕਾ ਦਾ ਹਾਸਾ ਨਿਕਲ ਜਾਂਦਾ ਹੈ। ਇੰਝ ਜਾਪਦਾ ਹੈ ਕਿ ਕੁੱਤੇ ਨੇ ਬਹੁਤ ਪਿਆਰ ਨਾਲ ਅਨੁਸਕਾ ਨਾਲ ਇਸ ਤਰ੍ਹਾਂ ਕੀਤਾ ਹੈ ਅਤੇ ਕੁੱਤੇ ਨੂੰ ਪਿਆਰ ਨਾਲ ਜੱਫੀ ਪਾਉਂਦੀ ਹੈ।