ਹੁਣ ਦੁਸ਼ਮਣਾਂ ਦੀ ਖੈਰ ਨਹੀਂ, ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰ ਭਾਰਤੀ ਫ਼ੌਜ ਕੋਲ
ਭਾਰਤੀ ਹਵਾਈ ਫ਼ੌਜ ਦੀ ਤਾਕਤ ਵਿੱਚ ਹੋਰ ਵਾਧਾ ਹੋ ਗਿਆ ਹੈ। ਪਠਾਨਕੋਟ ਏਅਰਬੇਸ 'ਚ ਅੱਠ ਅਪਾਚੇ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਗਏ ਹਨ। ਹੈਲੀਕਾਪਟਰਾਂ ਨੂੰ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਦੀ ਹਾਜ਼ਰੀ ਵਿੱਚ ਪਠਾਨਕੋਟ ਏਅਰਬੇਸ ਵਿਖੇ ਸ਼ਾਮਲ ਕੀਤਾ ਗਿਆ ਹੈ। ਇਹ ਹੈਲੀਕਾਪਟਰਜ਼ ਦੁਨੀਆਂ ਦੇ ਸਭ ਤੋਂ ਉੱਨਤ ਬਹੁ-ਭੂਮਿਕਾ ਲੜਾਕੂ ਹੈਲੀਕਾਪਟਰਾਂ 'ਚੋਂ ਇੱਕ ਹਨ। ਇਸ ਦੌਰਾਨ ਅਪਾਚੇ ਜੰਗੀ ਹੈਲੀਕਾਪਟਰ ਉੱਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਸਲਾਮੀ ਦਿੱਤੀ ਗਈ।