ਸਰਕਾਰੀ ਹਸਪਤਾਲ ਵਿਚਲੇ ਰੈੱਡ ਕਰਾਸ ਅਤੇ ਜਨ ਔਸ਼ਧੀ ਕੇਂਦਰਾਂ ਦੀ ਜਾਂਚ - ਸਿਹਤ ਸਹੂਲਤਾਂ ਨੂੰ ਲੈਕੇ ਨਵੀਂ ਸਰਕਾਰ ਦੀ ਸਖਤੀ
🎬 Watch Now: Feature Video
ਬਠਿੰਡਾ: ਸਿਹਤ ਸਹੂਲਤਾਂ ਨੂੰ ਲੈਕੇ ਨਵੀਂ ਸਰਕਾਰ ਦੀ ਸਖਤੀ ਤੋਂ ਬਾਅਦ ਸੂਬੇ ਦਾ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਵਿਖਾਈ ਦੇ ਰਿਹਾ ਹੈ। ਡਿਪਟੀ ਕਮਿਸ਼ਨਰ ਬਠਿੰਡਾ ਵਨੀਤ ਕੁਮਾਰ ਵੱਲੋਂ ਸਿਵਲ ਹਸਪਤਾਲ ਵਿਚਲੇ ਰੈੱਡ ਕਰਾਸ ਅਤੇ ਜਨ ਔਸ਼ਧੀ ਮੈਡੀਕਲ ਸਟੋਰਾਂ ’ਤੇ ਪਹੁੰਚ ਕੇ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਜੈਨਰਿਕ ਅਤੇ ਬਰੈਂਡਡ ਮੈਡੀਸਨ ਸਬੰਧੀ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਇਕੱਠੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਕਿ ਜਿਹੜੀ ਮੈਡੀਸਨ ਡਾਕਟਰ ਦੁਆਰਾ ਅੰਦਰੋਂ ਲਿਖੀ ਜਾ ਰਹੀ ਹੈ ੳਹ ਹਰ ਹਾਲਤ ਇੰਨ੍ਹਾਂ ਮੈਡੀਸਨ ਸਟੋਰਸ ’ਤੇ ਉਪਲੱਬਧ ਹੋਵੇ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Last Updated : Feb 3, 2023, 8:21 PM IST