10 ਦਿਨਾਂ ਦੇ ਸੰਘਰਸ਼ ਤੋਂ ਬਾਅਦ ਯੂਕਰੇਨ ਤੋਂ ਆਪਣੇ ਘਰ ਪਹੁੰਚੀ ਦਮਨਜੋਤ

🎬 Watch Now: Feature Video

thumbnail
ਅੰਮ੍ਰਿਤਸਰ: ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ 10 ਦਿਨਾਂ ਦੇ ਸੰਘਰਸ਼ ਤੋਂ ਬਾਅਦ ਅਜਨਾਲਾ ਦੀ ਰਹਿਣ ਵਾਲੀ ਦਮਨਜੋਤ ਕੌਰ ਆਖਰ ਆਪਣੇ ਘਰ ਪਹੁੰਚ ਗਈ ਹੈ। ਜੰਗ ਤੋਂ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਬਚਾਅ ਕਰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅਜਨਾਲਾ ਤੋਂ ਯੂਕਰੇਨ ਡਾਕਟਰੀ ਦੀ ਪੜ੍ਹਾਈ ਕਰਨ ਗਈ ਦਮਨਜੋਤ ਭਾਰਤ ਆਪਣੇ ਘਰ ਸੁਰੱਖਿਅਤ ਪਹੁੰਚੀ ਹੈ। ਹਵਾਈ ਅੱਡੇ ਪਹੁੰਚੀ ਦਮਨਜੋਤ ਭਾਰਤ ਸਰਕਾਰ ਤੋਂ ਖ਼ਫ਼ਾ ਦਿਖੀ। ਇਸ ਮੌਕੇ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਪਹੁੰਚੀ ਅਜਨਾਲਾ ਦੀ ਦਮਨਜੋਤ ਕੌਰ ਨੇ ਕਿਹਾ ਕਿ ਲੜਾਈ ਲਗਨ ਤੋਂ ਬਾਅਦ ਉਹ ਖਾਰਖਿਵ ਤੋਂ ਲਿਵ ਰੇਲ ਰਸਤੇ ਰਾਹੀਂ ਸਫ਼ਰ ਕਰ ਆਈ ਜਿਸ ਤੋਂ ਬਾਅਦ ਉਹ ਉੱਥੋਂ ਟੈਕਸੀ ਕਰ ਪੋਲੈਂਡ ਪਹੁੰਚੀ। ਦਮਨ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰਨਾ ਚਾਉਂਦੀ ਹੈ ਤਾ ਉਹ ਖਾਰਖੀਵ ਤੱਕ ਪਹੁੰਚ ਕਰੇ। ਅਜੇ ਵੀ ਓੱਥੇ ਬੱਚੇ ਫਸੇ ਹਨ ਜੋ ਬਾਰਡਰ ਤੱਕ ਨਹੀਂ ਜਾ ਸਕਦੇ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.