ਬਹਿਬਲ ਕਲਾਂ ਕਾਂਡ: AG ਦੀ ਟੀਮ ਪਹੁੰਚੀ ਬਹਿਬਲਕਲਾਂ - AG Punjab office team arrives at Sikh Sangat Dharna at Behibalkalan
🎬 Watch Now: Feature Video

ਫ਼ਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ ਲਈ ਫਰੀਦਕੋਟ ਵਿਖੇ ਸਿੱਖ ਸੰਗਤਾਂ ਦਾ ਪੱਕਾ ਮੋਰਚਾ ਜਾਰੀ (Sikh Sangat Dharna at Behibalkalan) ਹੈ। 6 ਅਪ੍ਰੈਲ ਨੂੰ ਸੰਗਤਾਂ ਵਲੋਂ ਲਗਾਏ ਗਏ ਜਾਮ ਨੂੰ ਖੁੱਲ੍ਹਵਾਉਣ ਲਈ ਪਹੁੰਚੀ ਟੀਮ ਵੱਲੋਂ 3 ਦਿਨ ਦਾ ਭਰੋਸਾ ਦਿੱਤਾ ਗਿਆ ਸੀ ਜੋ ਕਿ ਅੱਜ ਪੂਰਾ ਹੋ ਚੁੱਕਿਆ ਹੈ। ਅੱਜ ਮੁੜ ਓਹੀ ਟੀਮ ਮੁੜ ਧਰਨੇ ਵਾਲੀ ਸਥਾਨ ਉੱਪਰ ਪਹੁੰਚੀ ਹੈ। ਸਿੱਖ ਸੰਗਤ ਵੀ ਇਸ ਟੀਮ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕਿ ਮਸਲੇ ਦਾ ਹੱਲ ਸਬੰਧੀ ਜਾਂ ਫਿਰ ਅਗਲੀ ਰਣਨੀਤੀ ਸਬੰਧੀ ਕੁਝ ਪਤਾ ਲੱਗ ਸਕੇ। ਇਸਦੇ ਚੱਲਦੇ ਹੀ, AG ਪੰਜਾਬ ਦੀ ਟੀਮ ਬਹਿਬਲਕਲਾਂ ਪਹੁੰਚੀ ਹੈ ਜਿਸ ਵਿੱਚ SSP ਫ਼ਰੀਦਕੋਟ ਵਰੂਣ ਸ਼ਰਮਾਂ ਅਤੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਵੀ ਪਹੁੰਚੇ ਹਨ ਜਿਸ ਤੋਂ ਬਾਅਦ ਹੁਣ ਸਿੱਖ ਸੰਗਤਾਂ ਨਾਲ ਪਹੁੰਚੀ ਟੀਮ ਦੀ ਮੀਟਿੰਘ ਸ਼ੁਰੂ ਹੋ ਗਈ ਹੈ।
Last Updated : Feb 3, 2023, 8:22 PM IST