ETV BHARAT ਦੀ ਖ਼ਬਰ ਦਾ ਅਸਰ, ਕੈਨੇਡਾ ਤੋਂ ਗਰੀਬ ਪਰਿਵਾਰ ਤੱਕ ਪਹੁੰਚੀ ਮਦਦ - ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਨਾਰਲੀ
🎬 Watch Now: Feature Video
ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਨਾਰਲੀ ਤੋਂ ਕੁੱਝ ਦਿਨ ਪਹਿਲਾ ਹੀ ਈ.ਟੀ.ਵੀ ਭਾਰਤ ਚੈਨਲ ਨੇ ਇਕ ਖ਼ਬਰ ਨਸ਼ਰ ਕੀਤੀ ਸੀ, ਜਿਸ ਵਿੱਚ ਇਕ ਵਿਅਕਤੀ ਜੋ ਕਿ ਕਾਨਿਆਂ ਦਾ ਕਮਰਾ ਪਾ ਕੇ ਛੱਪੜ ਕੰਢੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਜਿਸ ਦੀ ਖ਼ਬਰ ਈ.ਟੀ.ਵੀ ਭਾਰਤ ਚੈਨਲ ਨੇ ਪੂਰੇ ਪੁਖਤਾ ਨਾਲ ਚਲਾਈ ਤਾਂ ਐੱਨ.ਆਰ.ਆਈ ਵੀਰ ਇਸ ਪਰਿਵਾਰ ਦੀ ਮਦਦ ਕਰਨ ਲਈ ਸਾਹਮਣੇ ਆਏ। ਜਿਸ ਤੋਂ ਬਾਅਦ ਐੱਨ.ਆਰ.ਆਈ ਇਕ ਔਰਤ ਵੱਲੋਂ ਉਨ੍ਹਾਂ ਦੀ 15 ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ ਗਈ। ਜਿਸ ਨਾਲ ਉਸ ਨੂੰ ਕਾਫੀ ਰਾਹਤ ਮਿਲੀ ਹੈ। ਪੀੜਤ ਪਰਿਵਾਰ ਨੇ ਈ.ਟੀ.ਵੀ ਭਾਰਤ ਚੈਨਲ ਦਾ ਜਿੱਥੇ ਤਹਿ ਦਿਲੋਂ ਧੰਨਵਾਦ ਕੀਤਾ ਹੈ, ਉੱਥੇ ਹੀ ਐਨ.ਆਰ.ਆਈ ਉਸ ਔਰਤ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ।
Last Updated : Feb 3, 2023, 8:18 PM IST