ਸਰਕਾਰੀ ਸਕੂਲ ’ਚੋਂ ਕਿਤਾਬਾਂ ਚੋਰੀ ਕਰਦੇ 2 ਚੋਰ ਮੌਕੇ ਤੋਂ ਗ੍ਰਿਫਤਾਰ - stealing books from government school in Gurdaspur
🎬 Watch Now: Feature Video

ਗੁਰਦਾਸਪੁਰ: ਸੂਬੇ ਵਿੱਚ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਗੁਰਦਾਸਪੁਰ ਵਿਖੇ ਸਰਕਾਰੀ ਸਕੂਲ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਰਦੋਛੰਨੀ ਰੋਡ ’ਤੇ ਪੈਂਦੇ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਬਣੀ ਪੁਰਾਣੀ ਬਿਲਡਿੰਗ ਵਿੱਚੋਂ ਕਿਤਾਬਾਂ ਚੋਰੀ ਕਰਦੇ ਦੋ ਚੋਰਾਂ ਨੂੰ ਥਾਣਾ ਸਿਟੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਦੋ ਨੌਜਵਾਨ ਸਰਕਾਰੀ ਸਕੂਲ ਦੀ ਪੁਰਾਣੀ ਬਿਲਡਿੰਗ ਵਿੱਚ ਪਈਆਂ ਪੁਰਾਣੀਆਂ ਕਿਤਾਬਾਂ ਚੋਰੀ ਕਰਕੇ ਬੋਰੀਆਂ ਵਿਚ ਪਾ ਕੇ ਲਿਜਾਣ ਵਾਸਤੇ ਸਕੂਲ ਦੇ ਗੇਟ ਅੱਗੇ ਕਿਸੇ ਗੱਡੀ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਤਫ਼ਤੀਸ਼ੀ ਅਫ਼ਸਰ ਨੇ ਪੁਲਿਸ ਪਾਰਟੀ ਸਮੇਤ ਉਕਤ ਜਗ੍ਹਾ ’ਤੇ ਜਾ ਕੇ ਜਦੋਂ ਰੇਡ ਕੀਤੀ ਤਾਂ ਇੰਨ੍ਹਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ (2 thieves arrested for stealing books from government school ) ਗਿਆ ਹੈ ਅਤੇ ਇਨ੍ਹਾਂ ਕੋਲੋਂ ਕਿਤਾਬਾਂ ਦੇ ਭਰੇ 10 ਬੋਰੇ ਬਰਾਮਦ ਕੀਤੇ ਹਨ। ਪੁਲਿਸ ਨੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:20 PM IST