ਨਹਿਰ 'ਚ ਨਹਾਉਣ ਗਿਆ 14 ਸਾਲ ਦਾ ਬੱਚਾ ਲਾਪਤਾ - I was studying in 8th class
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14744505-493-14744505-1647393391635.jpg)
ਗੁਰਦਾਸਪੁਰ: ਤਿੱਬੜੀ ਨਹਿਰ ਵਿੱਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਇੱਕ 14 ਸਾਲ ਦੇ ਬੱਚੇ ਸੂਰਜ ਦਾ ਨਹਿਰ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾਂ ਤੋਂ ਬਾਅਦ ਮੌਕੇ ‘ਤੇ ਪਹੁੰਚੇ ਗੋਤਾ ਖੋਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੇ ਐੱਸ.ਐੱਚ.ਓ. (SHO of Tibbar) ਹਰਮਿੰਦਰ ਸਿੰਘ ਨੇ ਦੱਸਿਆ ਕਿ ਸੂਰਜ ਨਾਮ ਦਾ ਲੜਕਾ ਜੋ ਕਿ 14 ਸਾਲ ਦਾ ਹੈ ਅਤੇ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ (I was studying in 8th class) ਆਪਣੇ ਦੋਸਤਾਂ ਨਾਲ ਤਿੱਬੜੀ ਨਹਿਰ ਵਿੱਚ ਨਹਾਉਣ ਦੇ ਲਈ ਆਇਆ ਸੀ ਅਤੇ ਨਹਿਰ ਵਿੱਚ ਤਾਰੀ ਤਰਦਾ ਤਰਦਾ ਅਚਾਨਕ ਡੁੱਬ ਗਿਆ।
Last Updated : Feb 3, 2023, 8:19 PM IST