ਸੰਦੀਪ ਅੰਬੀਆਂ ਦੇ ਕਤਲ ਦੀ ਕਹਾਣੀ, ਪਿੰਡ ਦੇ ਸਰਪੰਚ ਦੀ ਜ਼ੁਬਾਨੀ - whole story of the murder of Sandeep Ambian
🎬 Watch Now: Feature Video

ਜਲੰਧਰ: ਜ਼ਿਲ੍ਹੇ ਦੇ ਨਕੋਦਰ ਸਦਰ ਥਾਣੇ ਦੇ ਅਧੀਨ ਪੈਂਦੇ ਪਿੰਡ ਮੱਲੀਆਂ ਖੁਰਦ ਵਿਖੇ ਕੱਲ੍ਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆਂ ਦੇ ਕਤਲ ਤੋਂ ਬਾਅਦ ਉਸ ਦੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਸੰਦੀਪ ਦੇ ਕਤਲ ਤੋਂ ਬਾਅਦ ਨਾ ਸਿਰਫ ਉਸ ਦੇ ਪਰਿਵਾਰ ਵਾਲੇ ਉਸ ਦੇ ਨਜ਼ਦੀਕੀ ਬਲਕਿ ਪੂਰੀ ਦੁਨੀਆ ਵਿੱਚ ਰਹਿ ਰਹੇ ਕਬੱਡੀ ਪ੍ਰੇਮੀ ਵੀ ਬੇਹੱਦ ਦੁਖੀ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੰਦੀਪ ਸਿੰਘ ਨੂੰ ਟੂਰਨਾਮੈਂਟ ਦੇ ਚੱਲਦੇ ਉਸ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਨਮਾਨਿਤ ਹੋਣ ਤੋਂ ਬਾਅਦ ਸੰਦੀਪ ਜਿਸ ਵੇਲੇ ਆਪਣੀ ਕਾਰ ਵਿੱਚ ਆਪਣਾ ਸਨਮਾਨ ਚਿੰਨ੍ਹ ਰੱਖਣ ਲਈ ਗਿਆ ਉਸ ਵੇਲੇ ਮੁਲਜ਼ਮਾਂ ਨੇ ਉਸ ’ਤੇ ਅੰਨ੍ਹੇਵਾਹ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਕੱਲੇ ਸੰਦੀਪ ਨੂੰ ਹੀ ਟਾਰਗੇਟ ਕੀਤਾ ਗਿਆ ਹੈ ਜਦਕਿ ਉਸ ਸਮੇਂ ਉਸ ਨਾਲ ਹੋਰ ਵੀ ਕਈ ਨੌਜਵਾਨ ਸਨ। ਇਸ ਮਾਮਲੇ ਵਿੱਚ ਉਨ੍ਹਾਂ ਪੁਲਿਸ ਤੋਂ ਮਾਮਲੇ ਦੀ ਤੈਅ ਤੱਕ ਜਾ ਕੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Last Updated : Feb 3, 2023, 8:19 PM IST