ਪਿੰਡ ਦੇ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ, ਕਿਹਾ ਨਹੀਂ ਸੁਧਰੇ ਤਾਂ...
🎬 Watch Now: Feature Video
ਬਠਿੰਡਾ: ਸੂਬੇ ਵਿੱਚ ਨਸ਼ੇ ਦਾ ਮੁੱਦਾ ਇੱਕ ਫੇਰ ਸੁਰਖੀਆਂ ਵਿੱਚ ਹੈ। ਲਗਾਤਾਰ ਨਸ਼ੇ ਕਾਰਨ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪਿੰਡ ਵਾਲੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਵਿਖਾਈ ਦੇ ਰਹੇ ਹਨ। ਇਹ ਵੀਡੀਓ ਬਠਿੰਡਾ ਦੇ ਪਿੰਡ ਕਾਲ ਝਰਾਣੀ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਪੰਚਾਇਤ ਦੇ ਨਾਲ ਨਾਲ ਪਿੰਡ ਦੇ ਲੋਕ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਹਦਾਇਤ ਦਿੰਦੇ ਦਿਖਾਈ ਦੇ ਰਹੇ ਹਨ ਕਿ ਅੱਗੇ ਤੋਂ ਨਸ਼ਾ ਨਾ ਵੇਚਣ ਨਹੀਂ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤਾ ਜਾਵੇਗੀ। ਨਾਲ ਹੀ ਆਮ ਲੋਕਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਨਸ਼ੇ ਬਾਰੇ ਜਾਗਰੂਕ ਕਰਦੇ ਵਿਖਾਈ ਦਿੱਤੇ।
Last Updated : Feb 3, 2023, 8:17 PM IST