ਚਾਹ ਬਣਾਉਂਦੇ ਹੋਏ ਘਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸੁਆਹ - ਚਾਹ ਬਣਾਉਂਦੇ ਹੋਏ ਘਰ ਨੂੰ ਲੱਗੀ ਭਿਆਨਕ ਅੱਗ
🎬 Watch Now: Feature Video
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਵਿਖੇ ਉਸ ਸਮੇਂ ਹੜਕੰਪ ਮਚ ਗਿਆ ਜਦੋ ਮਜ਼ਦੂਰੀ ਕਰਨ ਵਾਲੇ ਵਿਅਕਤੀ ਦੇ ਘਰ ਨੂੰ ਚਾਹ ਬਣਾਉਂਦੇ ਸਮੇਂ ਅੱਗ ਲੱਗ ਗਈ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਵਾਪਸ ਆਇਆ ਅਤੇ ਜਿਵੇਂ ਉਹ ਚਾਹ ਬਣਾਉਣ ਲੱਗਾ ਤਾਂ ਇੱਕਦਮ ਸਿਲੰਡਕ ਦੀ ਪਾਈਪ ਨੂੰ ਅੱਗ ਲੱਗ ਗਈ। ਅੱਗ ਵੱਧਣ ਕਾਰਨ ਘਰ ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਵਿਅਕਤੀ ਨੇ ਮੰਗ ਕੀਤੀ ਹੈ ਕਿ ਉਸ ਦੀ ਸਰਕਾਰ ਕੋਈ ਮਦਦ ਕਰੇ ਜਿਸ ਨਾਲ ਉਹ ਫਿਰ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ।
Last Updated : Feb 3, 2023, 8:17 PM IST