ਸੜਕੀ ਖੱਡਿਆਂ ਤੋਂ ਲੋਕ ਹੋਏ ਡਾਢੇ ਪਰੇਸ਼ਾਨ ਸਰਕਾਰ ਉੱਤੇ ਮੰਗਾਂ ਨਾਂਅ ਮੰਨਣ ਦੇ ਲਾਏ ਇਲਜ਼ਾਮ - ਜਲਦ ਮੁਰੰਮਤ ਕਰਨ ਦੀ ਮੰਗ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16778474-314-16778474-1667046759991.jpg)
ਹੁਸ਼ਿਆਰਪੁਰ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਗੜ੍ਹਸ਼ੰਕਰ ਨੰਗਲ ਰੋਡ ਦੀ ਖਸਤਾ ਹਾਲਤ (Dilapidated condition of Garhshankar Nangal Road) ਤੋਂ ਡਾਢੇ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕ ਵਿੱਚ ਪਏ ਖੱਡੇ ਕਈ ਜਾਨਲੇਵਾ ਹਾਦਸਿਆਂ ਦਾ ਕਾਰਣ ਬਣ ਚੁੱਕੇ ਹਨ ਪਰ ਸਰਕਾਰ ਨੇ ਇਸ ਸੜਕ ਨੂੰ ਬਣਾਉਣ ਵੱਲ ਕਦੇ ਧਿਆਨ ਨਹੀਂ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਰੋਡ ਦੀ ਖਸਤਾ ਹਾਲਤ ਤੋਂ ਪਰੇਸ਼ਾਨ ਹੋਕੇ ਕਈ ਵਾਰ ਧਰਨੇ ਵੀ ਲੱਗ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਕਦੇ ਰੋਡ ਦੀ ਮੁਰੰਮਤ ਤੱਕ ਨਹੀਂ ਕਰਵਾਈ। ਸਥਾਨਕਵਾਸੀਆਂ ਨੇ ਪੰਜਾਬ ਸਰਕਾਰ ਨੂੰ ਰੋਡ ਦੀ ਜਲਦ ਤੋਂ ਜਲਦ ਮੁਰੰਮਤ ਕਰਨ ਦੀ ਮੰਗ (Urgent repairs required) ਕੀਤੀ ਹੈ।
Last Updated : Feb 3, 2023, 8:30 PM IST