ਸੁਰੱਖਿਅਤ ਵਾਹਨ ਪਾਲਿਸੀ ਨੂੰ ਲੈ ਕੇ ਸਕੂਲ ਬੱਸਾਂ ਦੀ ਚੈਕਿੰਗ - Tarn Taran NEWS UPDATE
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-17128081-thumbnail-3x2-kl.jpg)
ਤਰਨਤਾਰਨ ਹਲਕਾ ਖਡੂਰ ਸਾਹਿਬ ਦੇ ਕਸਬਾ ਵੇਈਂਪੁਈ ਅਤੇ ਗੋਇੰਦਵਾਲ ਸਾਹਿਬ ਵਿਖੇ ਅੱਜ ਸੁਰੱਖਿਅਤ ਵਾਹਨ ਪਾਲਿਸੀ ਨੂੰ ਲੈ ਕੇ ਵੱਖ ਵੱਖ ਸਕੂਲਾਂ ਦੀ ਚੈਕਿੰਗ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਕੂਲਾਂ ਵਿਚ ਪੁੱਜੇ। ਇਸ ਮੌਕੇ ਕਈ ਸਕੂਲਾਂ ਦੇ ਡਰਾਈਵਰ ਬੱਸਾਂ ਨੂੰ ਅਧਿਕਾਰੀਆਂ ਦੇ ਆਉਣ ਉਤੇ ਭਜਾ ਕੇ ਲੈ ਗਏ। ਇਸ ਮੌਕੇ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਉਪਰੰਤ ਜਿਨ੍ਹਾਂ ਵਾਹਨਾਂ ਵਿਚ ਕਮੀ ਪੇਸ਼ੀ ਪਾਈ ਗਈ ਹੈ ਉਨ੍ਹਾਂ ਉਤੇ ਕਾਰਵਾਈ ਕੀਤੀ ਗਈ ਹੈ ਅਤੇ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।
Last Updated : Feb 3, 2023, 8:34 PM IST