ਸਰਕਾਰ ਠੇਕੇ ’ਤੇ ਘੱਟ ਖਰਚੇ ਪੈਸਾ, ਸਕੂਲਾਂ ਨੂੰ ਬਣਾਵੇ ਵਧੀਆ: ਮਾਪੇ - ਪੰਜਾਬ ਵਿੱਚ 12880 ਪ੍ਰਾਇਮਰੀ ਸਕੂਲ
🎬 Watch Now: Feature Video

ਹੁਸ਼ਿਆਰਪੁਰ: ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਸਕੂਲਾਂ ਨਾਲੋਂ ਵੱਧ ਹਨ। ਇਸ ਸਬੰਧੀ ਕੁਝ ਆਂਕੜੇ ਸਾਹਮਣੇ ਆਏ ਹਨ ਜਿਨ੍ਹਾਂ ਮੁਤਾਬਿਕ ਇਸ ਸਮੇਂ ਪੰਜਾਬ ਵਿੱਚ 12880 ਪ੍ਰਾਇਮਰੀ ਸਕੂਲ, 2670 ਮਿਡਲ ਸਕੂਲ, 1740 ਹਾਈ ਸਕੂਲ ਅਤੇ 1972 ਸੀਨੀਅਰ ਸੈਕੰਡਰੀ ਸਕੂਲ ਹਨ, ਜਦਕਿ ਸੂਬੇ ਅੰਦਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੀ ਸਕੂਲਾਂ-ਕਾਲਜਾਂ ਦੀ ਗਿਣਤੀ ਬਹੁਤ ਵੱਧ ਹੈ। ਜਿਸ ’ਤੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਚ ਸਕੂਲਾਂ ਨਾਲੋਂ ਜਿਆਦਾ ਠੇਕੇ ਹਨ। ਠੇਕੇ ਤਾਂ ਹਰ ਇੱਕ ਮੋੜ ’ਤੇ ਹਨ ਪਰ ਸਰਕਾਰੀ ਸਕੂਲਾਂ ਦੀ ਗਿਣਤੀ ਘੱਟ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਵੱਲ ਨੂੰ ਜਾਣਾ ਪੈ ਰਿਹਾ ਹੈ। ਜੇਕਰ ਸਰਕਾਰੀ ਸਕੂਲ ਹਨ ਤਾਂ ਉੱਥੇ ਅਧਿਆਪਕਾਂ ਦੀ ਕਮੀ ਹੈ। ਜਿਸ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਠੇਕੇ ’ਤੇ ਘੱਟ ਪੈਸੇ ਖਰਚੇ ਜਾਣ ਅਤੇ ਸਕੂਲਾਂ ਨੂੰ ਵਧੀਆ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਚੰਗਾ ਹੋ ਸਕੇ।
Last Updated : Feb 3, 2023, 8:21 PM IST