ਨਤੀਜਿਆਂ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਉੱਪ ਮੁੱਖ ਮੰਤਰੀ ਰੰਧਾਵਾ - Randhawa paid obeisance at Takht Sri Kesgarh Sahib
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਚੋਣ ਨਤੀਜਿਆਂ ਤੋਂ ਪਹਿਲਾਂ ਧਾਰਮਿਕ ਸਥਾਨਾਂ ‘ਤੇ ਰਾਜਨੀਤਿਕ ਆਗੂ ਨਤਮਸਤਕ ਹੋਣ ਪਹੁੰਚ ਰਹੇ ਹਨ। ਅੱਜ ਸਵੇਰੇ ਪੰਜਾਬ ਦੇ ਹੋਮ ਮਨਿਸਟਰ (Home Minister of Punjab) ਸੁਖਜਿੰਦਰ ਸਿੰਘ ਰੰਧਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਨਤਮਸਤਕ ਹੋਣ ਪਹੁੰਚੇ। ਪੱਤਰਕਾਰਾਂ ਵੱਲੋਂ ਚੋਣ ਨਤੀਜਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਧਰੋਂ ਲੰਘ ਰਹੇ ਸਨ ਅਤੇ ਉਹ ਇਸ ਸਥਾਨ ‘ਤੇ ਨਤਮਸਤਕ ਹੋਣ ਲਈ ਆਏ ਹਨ, ਇਸ ਲਈ ਉਹ ਕੋਈ ਵੀ ਰਾਜਨੀਤੀਕ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਗੁਰੂ ਘਰ ਅੰਦਰ ਰਾਜਨੀਤੀਕ ਗੱਲਾਂ ਨਹੀਂ ਸਗੋਂ ਪ੍ਰਮਾਤਮਾ ਦਾ ਸ਼ੁਕਰਾਨਾਂ ਕਰਨ ਆਏ ਹਨ।
Last Updated : Feb 3, 2023, 8:19 PM IST