ਬਠਿੰਡਾ ਵਿੱਚ ਪ੍ਰਾਈਵੇਟ ਸਕੂਲ ਬੰਦ, ਜਾਣੋ ਕੀ ਹੈ ਕਾਰਨ - PRIVATE SCHOOLS ACROSS PUNJAB CLOSED
🎬 Watch Now: Feature Video
ਬਠਿੰਡਾ: ਗੁਰਦਾਸਪੁਰ ਵਿਖੇ ਸਕੂਲ ਵਿਚ ਹੋਏ ਬੱਚੀ ਨਾਲ ਬਲਾਤਕਾਰ ਮਾਮਲੇ ਵਾਲੀ ਘਟਨਾ ਵਿੱਚ ਸਕੂਲ ਦੇ ਪ੍ਰਬੰਧਕਾਂ ਉਪਰ ਕਾਰਵਾਈ ਦੇ ਰੋਸ ਵਜੋਂ ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਅੱਜ ਸੋਮਵਾਰ ਪੰਜਾਬ ਭਰ 'ਚ ਸਕੂਲ ਬੰਦ ਕੀਤੇ। ਜ਼ਿਕਰਯੋਗ ਹੈ ਕਿ ਬਠਿੰਡਾ ਦੀ ਸੌ ਫੁੱਟੀ ਰੋਡ ਸਥਿਤ ਇੱਕ ਨਿੱਜੀ ਸਕੂਲ ਬੰਦ ਦਿਖਾਈ ਦਿੱਤਾ, ਜਿਸ ਦੇ ਚਲਦੇ ਪ੍ਰਿੰਸੀਪਲ ਹਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਜੋ ਗੁਰਦਾਸਪੁਰ ਵਿਖੇ ਘਟਨਾ ਵਾਪਰੀ ਹੈ ਉਹ ਬਹੁਤ ਮੰਦਭਾਗੀ ਹੈ ਜਿਸ ਦੇ ਚੱਲਦੇ ਅਸੀਂ ਵੀ ਉਸ ਦੀ ਨਿੰਦਾ ਕਰਦੇ ਹਾਂ ਪ੍ਰੰਤੂ ਜੋ ਸਕੂਲ ਦੇ ਪ੍ਰਬੰਧਕਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ ਉਹ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਫਿਰ ਹੀ ਕੋਈ ਸਕੂਲ ਉਪਰ ਕਾਰਵਾਈ ਕਰਨੀ ਚਾਹੀਦੀ ਸੀ, ਬਿਨਾਂ ਜਾਂਚ ਪੜਤਾਲ ਦੇ ਸਰਾਸਰ ਗ਼ਲਤ ਹੈ।
Last Updated : Feb 3, 2023, 8:22 PM IST