1 ਅ੍ਰਪੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ’ਤੇ ਬਲੀਏਵਾਲ ਨੇ ਸੀਐੱਮ ਮਾਨ ਤੋਂ ਪੁੱਛੇ ਸਵਾਲ
ਚੰਡੀਗੜ੍ਹ: ਪੰਜਾਬ ’ਚ ਇੱਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਵਾਲੀ ਹੈ। ਉੱਥੇ ਹੀ ਦੂਜੇ ਪਾਸੇ ਵਿਰੋਧੀਆਂ ਵੱਲੋ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ ਦੇ ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਐਲਾਨ ਕਰਨ ਚ ਰੁਝੇ ਹੋਏ ਹਨ। ਉਨ੍ਹਾਂ ਦੀ ਟੀਮ ਚੋਂ ਰਾਘਵ ਚੱਢਾ ਕੈੱਟਵਾਕ ਰਹੇ ਹਨ ਅਤੇ ਬਾਕੀ ਟੀਮ ਵੀ ਇਸੇ ਤਰ੍ਹਾਂ ਕਿਧਰੇ ਹੋਏ ਰੁਝੀ ਹੋਈ ਹੈ। ਉਹ ਕਿਸਾਨ ਦੇ ਪੁੱਤ ਹੋਣ ਦੇ ਨਾਅਤੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਕਈ ਇਲਾਕਿਆਂ ਚ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ। ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਕਣਕ ਦੀ ਖਰੀਦ ਹੋਵੇਗੀ ਜਾਂ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਵੀ ਜਾਣਕਾਰੀ ਦੇਣ ਕਿ ਸੀਸੀਐਲ ਲਿਮਟਿਡ ਕਿੱਥੇ ਹੈ, ਖਰੀਦ ਏਜੰਸੀਆਂ ਕਿੱਥੇ ਹਨ, ਬਾਰਦਾਨ ਕਿੱਥੇ ਹੈ। ਅਤੇ ਬਾਕੀ ਇੰਤਜਾਮਾਂ ਦੇ ਕੀ ਹਲਾਤ ਹਨ।
Last Updated : Feb 3, 2023, 8:21 PM IST