ਹੈਦਰਾਬਾਦ: Food Poisoning ਇੱਕ ਤਰ੍ਹਾਂ ਦਾ ਇਨਫੈਕਸ਼ਨ ਹੁੰਦਾ ਹੈ, ਜੋ ਬੈਕਟੀਰੀਆਂ ਅਤੇ ਵਾਈਰਸ ਤੋਂ ਫੈਲ ਸਕਦਾ ਹੈ। ਜਦੋ ਬੈਕਟੀਰੀਆਂ ਵਾਲੇ ਭੋਜਨਾ ਨੂੰ ਖਾਂਦਾ ਜਾਂਦਾ ਹੈ, ਤਾਂ ਇਹ ਬੈਕਟੀਰੀਆਂ ਢਿੱਡ ਵਿੱਚ ਗੁਡ-ਬੈਕਟੀਰੀਆਂ ਨੂੰ ਖਤਮ ਕਰ ਦਿੰਦੇ ਹਨ। ਜਿਸ ਨਾਲ ਪਾਚਨ ਕਿਰੀਆ ਵਿਗੜ ਜਾਂਦੀ ਹੈ। ਜ਼ਿਆਦਾਤਰ Food Poisoning ਗੰਦੇ ਪਾਣੀ, ਪੈਕਡ ਕੀਤੇ ਭੋਜਨ ਦੀ ਤਰੀਕ ਨਿਕਲ ਜਾਣਾ, ਜ਼ਿਆਦਾ ਸਮੇਂ ਤੋਂ ਬਣੇ ਭੋਜਨ ਨੂੰ ਖਾਣ ਨਾਲ ਹੋ ਸਕਦੀ ਹੈ।
ਭੋਜਨ ਖਰਾਬ ਕਦੋ ਹੁੰਦਾ ਹੈ?: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 32 ਤੋਂ 35 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਹੋਣ 'ਤੇ ਬੈਕਟੀਰੀਆਂ ਪੈਦਾ ਹੋਣ ਲੱਗਦੇ ਹਨ। ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ 37 ਡਿਗਰੀ ਤੋਂ ਜ਼ਿਆਦਾ ਤਾਪਮਾਨ ਬੈਕਟੀਰੀਆਂ ਪੈਂਦਾ ਕਰ ਸਕਦੇ ਹਨ। ਇਸ ਲਈ ਤਾਜ਼ਾਂ ਭੋਜਨ ਖਾਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ।
Food Poisoning ਦੇ ਲੱਛਣ: ਡਾਕਟਰਾਂ ਅਨੁਸਾਰ ਜੇਕਰ ਕੁਝ ਵੀ ਖਾਣ ਤੋਂ ਬਾਅਦ ਢਿੱਡ ਵਿੱਚ ਤੇਜ਼ ਦਰਦ, ਹਰ ਅੱਧੇ ਘੰਟੇ ਵਿੱਚ ਉਲਟੀ-ਦਸਤ, ਭੋਜਨ ਨਾ ਪਚਨਾ, ਸਿਰਦਰਦ, ਜ਼ਿਆਦਾ ਥਕਾਵਟ, ਕੰਮਜ਼ੋਰੀ ਅਤੇ ਬੁਖਾਰ ਵਰਗਾ ਕੁਝ ਵੀ ਲੱਗੇ, ਤਾਂ ਇਹ Food Poisoning ਦੇ ਲੱਛਣ ਹੋ ਸਕਦੇ ਹਨ। Food Poisoning ਕਿਸੇ ਵੀ ਉਮਰ 'ਚ ਹੋ ਸਕਦੀ ਹੈ, ਪਰ ਬੱਚਿਆਂ ਵਿੱਚ ਇਹ ਸਮੱਸਿਆਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
- Clove Oil For Acne: ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੋ ਸਕਦੈ ਲੌਂਗ ਦਾ ਤੇਲ, ਜਾਣੋ ਇਸਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ
- Health Tips: ਚਾਹ ਨਾਲ ਰਸ ਖਾਣਾ ਤੁਹਾਨੂੰ ਪੈ ਸਕਦੈ ਭਾਰੀ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੈ ਹੋ ਸ਼ਿਕਾਰ
- Ways To Use Spoiled Milk: ਦੁੱਧ ਫੱਟਣ 'ਤੇ ਇਸਨੂੰ ਸੁੱਟਣ ਦੀ ਨਹੀਂ ਹੈ ਲੋੜ, ਇਨ੍ਹਾਂ 6 ਤਰੀਕਿਆਂ ਨਾਲ ਕਰ ਸਕਦੇ ਹੋ ਇਸ ਦੁੱਧ ਦਾ ਇਸਤੇਮਾਲ
Food Poisoning ਤੋਂ ਛੁਟਕਾਰਾ ਪਾਉਣ ਦੇ ਤਰੀਕੇ:
- ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋ, ਇਸ ਲਈ ਨਾਰੀਅਲ ਪਾਣੀ, ਨਿੰਬੂ ਪਾਣੀ, ਗਲੂਕੋਜ਼, ਇਲੈਕਟ੍ਰੋਲ ਪਾਊਡਰ ਪੀਂਦੇ ਰਹੋ।
- ਹਲਕਾ ਭੋਜਨ ਖਾਓ।
- ਕੇਲੇ ਨਾਲ ਪੋਟਾਸ਼ੀਅਮ ਮਿਲਦਾ ਹੈ। ਇਸ ਨਾਲ ਦਸਤ ਤੋਂ ਵੀ ਰਾਹਤ ਮਿਲ ਸਕਦੀ ਹੈ।
- ਪਾਣੀ 'ਚ ਅਦਰਕ ਦਾ ਰਸ ਮਿਲਾ ਪਾ ਕੇ ਪੀਓ। ਇਸ ਨਾਲ ਢਿੱਡ 'ਚ ਹੋ ਰਹੇ ਦਰਦ ਤੋਂ ਆਰਾਮ ਮਿਲੇਗਾ।
- ਜ਼ੀਰੇ ਨੂੰ ਭੁੰਨ ਕੇ ਪੀਸ ਲਓ ਅਤੇ ਇਸਨੂੰ ਦਹੀ, ਲੱਸੀ ਜਾਂ ਰਾਈਤੇ ਵਿੱਚ ਮਿਲਾ ਕੇ ਪੀਓ।
- ਪੁਦੀਨੇ ਦਾ ਇਸਤੇਮਾਲ ਕਰੋ।
- ਦੁੱਧ ਅਤੇ ਗੈਰ ਸ਼ਾਕਾਹਾਰੀ ਭੋਜਨ ਖਾਣ ਤੋਂ ਬਚੋ।
- ਜੇਕਰ ਕੁਝ ਗਲਤ ਖਾਣ ਨਾਲ ਉਲਟੀ-ਦਸਤ ਦੇ ਨਾਲ ਬੁਖਾਰ, ਦਸਤ 'ਚ ਖੂਨ ਆਉਣਾ, ਵਾਰ-ਵਾਰ ਉਲਟੀ ਅਤੇ ਸਿਰਫ ਪਾਣੀ ਹੀ ਨਿਕਲੇ, ਮੂੰਹ ਸੁੱਕ ਰਿਹਾ ਹੋਵੇ, ਸਰੀਰ 'ਤੇ ਧੱਫੜ ਨਿਕਲ ਰਹੇ ਹਨ ਅਤੇ ਜੇਕਰ ਇਹ ਸਮੱਸਿਆਂ ਤਿੰਨ ਦਿਨ ਤੋਂ ਜ਼ਿਆਦਾ ਰਹੇ, ਤਾਂ ਤਰੁੰਤ ਡਾਕਟਰ ਕੋਲ ਜਾਓ।