ETV Bharat / sukhibhava

World Toilet Day 2023: ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਟਾਇਲਟ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ

World Toilet Day: ਹਰ ਸਾਲ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਖੁੱਲ੍ਹੇ 'ਚ ਟੱਟੀ ਕਰਨ ਤੋਂ ਰੋਕਣ ਅਤੇ ਟਾਇਲਟ ਨਾਲ ਜੁੜੇ ਮਨੁੱਖੀ ਅਧਿਕਾਰਾਂ ਨੂੰ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ।

World Toilet Day 2023
World Toilet Day 2023
author img

By ETV Bharat Punjabi Team

Published : Nov 19, 2023, 5:51 AM IST

Updated : Nov 19, 2023, 6:41 AM IST

ਹੈਦਰਾਬਾਦ: ਹਰ ਸਾਲ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਹੈ, ਜਿਨ੍ਹਾਂ ਕੋਲ ਅੱਜ ਦੇ ਸਮੇਂ 'ਚ ਵੀ ਸੁਰੱਖਿਅਤ ਟਾਇਲਟ ਨਹੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 2013 'ਚ ਵਿਸ਼ਵ ਟਾਇਲਟ ਦਿਵਸ ਨੂੰ ਇੱਕ ਅਧਿਕਾਰਿਤ ਸੰਯੁਕਤ ਰਾਸ਼ਟਰ ਦਿਵਸ ਐਲਾਨ ਕੀਤਾ ਸੀ।

ਕੀ ਹੈ ਵਿਸ਼ਵ ਟਾਇਲਟ ਦਿਵਸ?: ਟਾਇਲਟ ਨਾ ਸਿਰਫ਼ ਸਾਡੇ ਜੀਵਨ ਨੂੰ ਬਚਾਉਣ ਦਾ ਕੰਮ ਕਰਦਾ ਹੈ, ਸਗੋ ਕਈ ਬਿਮਾਰੀਆਂ ਨੂੰ ਰੋਕਣ 'ਚ ਵੀ ਮਦਦ ਕਰਦਾ ਹੈ। ਖੁੱਲ੍ਹੇ 'ਚ ਟੱਟੀ ਕਰਨ ਨਾਲ ਕਈ ਬਿਮਾਰੀਆਂ ਦੇ ਫੈਲਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਵਿਸ਼ਵ ਟਾਇਲਟ ਦਿਵਸ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।

ਵਿਸ਼ਵ ਟਾਇਲਟ ਦਿਵਸ ਦਾ ਇਤਿਹਾਸ: ਵਿਸ਼ਵ ਟਾਇਲਟ ਦਿਵਸ ਦੀ ਸਥਾਪਨਾ 19 ਨਵੰਬਰ 2001 ਨੂੰ ਹੋਈ ਸੀ। ਇਸਦੀ ਸਥਾਪਨਾ ਜੈਕ ਸਿਮ ਦੁਆਰਾ ਕੀਤੀ ਗਈ ਸੀ। ਜੈਕ ਸਿਮ ਦੀ ਕੋਸ਼ਿਸ਼ ਦੀ ਪੂਰੀ ਦੁਨੀਆਂ 'ਚ ਤਾਰੀਫ਼ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਗਠਨ ਨੇ 2013 'ਚ ਇਸ ਦਿਨ ਨੂੰ ਮਾਨਤਾ ਦਿੱਤੀ ਸੀ। ਇਸਦੇ ਨਾਲ ਹੀ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਨੂੰ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ।

ਵਿਸ਼ਵ ਟਾਇਲਟ ਦਿਵਸ ਦਾ ਮਹੱਤਵ: ਵਿਸ਼ਵ ਟਾਇਲਟ ਦਿਵਸ ਮਨਾਉਣ ਦਾ ਉਦੇਸ਼ ਸਿਹਤਮੰਦ, ਸੁਰੱਖਿਆ ਅਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸਦੇ ਨਾਲ ਹੀ ਔਰਤਾਂ ਪ੍ਰਤੀ ਜਿਨਸੀ ਸ਼ੋਸ਼ਣ ਵਿੱਚ ਹੋ ਰਹੇ ਵਾਧੇ ਨੂੰ ਘਟ ਕਰਨਾ ਹੈ। ਖੁੱਲ੍ਹੇ 'ਚ ਟੱਟੀ ਕਰਨ ਨਾਲ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਇਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।

ਟਾਇਲਟ ਜਾਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

ਰੋਜ਼ਾਨਾ ਟਾਇਲਟ ਦੀ ਸਫ਼ਾਈ ਕਰੋ: ਸਿਹਤਮੰਦ ਰਹਿਣ ਲਈ ਟਾਇਲਟ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਇਸ ਨਾਲ ਬਿਮਾਰੀਆਂ ਦਾ ਖਤਰਾ ਘਟ ਸਕਦਾ ਹੈ। ਇਸ ਲਈ ਟਾਇਲਟ ਦਾ ਇਸਤੇਮਾਲ ਕਰਨ ਤੋਂ ਪਹਿਲਾ ਇਸਨੂੰ ਪਾਣੀ ਤੋਂ ਇਲਾਵਾ ਟਿਸ਼ੂ ਪੇਪਰ ਨਾਲ ਵੀ ਚੰਗੀ ਤਰ੍ਹਾਂ ਸਾਫ਼ ਕਰੋ।

ਫਲੱਸ਼ ਕਰਨ ਤੋਂ ਪਹਿਲਾਂ ਟਾਇਲਟ ਦੇ ਢੱਕਣ ਨੂੰ ਬੰਦ ਕਰੋ: ਫਲੱਸ਼ ਕਰਨ ਦੌਰਾਨ ਟਾਇਲਟ ਦਾ ਢੱਕਣ ਚੰਗੀ ਤਰ੍ਹਾਂ ਬੰਦ ਕਰ ਦਿਓ। ਇਸ ਨਾਲ ਕਿਟਾਣੂ ਫੈਲਣ ਦਾ ਖਤਰਾ ਨਹੀਂ ਰਹਿੰਦਾ। ਇਸ ਲਈ ਫਲੱਸ਼ ਕਰਦੇ ਸਮੇਂ ਪਹਿਲਾ ਟਾਇਲਟ ਦੇ ਢੱਕਣ ਨੂੰ ਚੰਗੀ ਤਰ੍ਹਾਂ ਬੰਦ ਕਰੋ।

ਟਾਇਲਟ ਜਾਣ ਲਈ ਅਲੱਗ-ਅਲੱਗ ਚੱਪਲਾਂ ਦਾ ਇਸਤੇਮਾਲ ਕਰੋ: ਟਾਇਲਟ ਜਾਂਦੇ ਸਮੇਂ ਅਲੱਗ-ਅਲੱਗ ਚੱਪਲਾਂ ਦਾ ਇਸਤੇਮਾਲ ਕਰੋ, ਕਿਉਕਿ ਕਈ ਵਾਰ ਚੱਪਲਾਂ 'ਤੇ ਵੀ ਬੈਕਟੀਰੀਆਂ ਮੌਜ਼ੂਦ ਹੁੰਦੇ ਹਨ। ਇਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ।

ਟਾਇਲਟ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ: ਟਾਇਲਟ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਜੇਕਰ ਤੁਸੀਂ ਹੱਥਾਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕਰਦੇ, ਤਾਂ ਹੱਥਾ 'ਚ ਮੌਜ਼ੂਦ ਕਿਟਾਣੂ ਹੋਰਨਾਂ ਲੋਕਾਂ ਲਈ ਵੀ ਹਾਨੀਕਾਰਕ ਹੋ ਸਕਦੇ ਹਨ। ਇਸ ਲਈ ਆਪਣੇ ਹੱਥਾਂ ਨੂੰ ਸਾਬੁਣ ਨਾਲ ਧੋਵੋ।

Last Updated : Nov 19, 2023, 6:41 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.