ਹੈਦਰਾਬਾਦ: ਵਿਸ਼ਵ ਮੁਸਕਰਾਹਟ ਦਿਵਸ ਹਰ ਸਾਲ 6 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਜ਼ਿੰਦਗੀ 'ਚ ਹਰ ਕੋਈ ਖੁਸ਼ ਰਹਿਣਾ ਚਾਹੁੰਦਾ ਹੈ ਪਰ ਅਕਸਰ ਕਈ ਪਰੇਸ਼ਾਨੀਆਂ ਕਾਰਨ ਚਿੰਤਾ ਅਤੇ ਤਣਾਅ ਬਣਿਆ ਰਹਿੰਦਾ ਹੈ। ਜਿਸ ਕਾਰਨ ਲੋਕ ਹੱਸਣਾ ਭੁੱਲ ਜਾਂਦੇ ਹਨ। ਇਸ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਦੀ ਜ਼ਿੰਦਗੀ 'ਚ ਮੁਸਕਰਾਹਟ ਦੇ ਮਹੱਤਵ ਨੂੰ ਸਮਝਾਉਣਾ ਹੈ।
ਵਿਸ਼ਵ ਮੁਸਕਰਾਹਟ ਦਿਵਸ ਦਾ ਇਤਿਹਾਸ: ਵਿਸ਼ਵ ਮੁਸਕਰਾਹਟ ਦਿਵਸ ਦਾ ਵਿਚਾਰ Harvey Bal ਨੂੰ ਆਇਆ ਸੀ ਅਤੇ ਉਹ 1963 'ਚ Smiling Face ਬਣਾਉਣ ਲਈ ਮਸ਼ਹੂਰ ਹੋਏ ਅਤੇ ਫਿਰ ਉਨ੍ਹਾਂ ਦੇ ਮਨ 'ਚ ਇਹ ਦਿਨ ਮਨਾਉਣ ਦਾ ਵਿਚਾਰ ਆਇਆ ਸੀ। ਉਸ ਤੋਂ ਬਾਅਦ Harvey Bal ਨੇ ਐਲਾਨ ਕੀਤਾ ਸੀ ਕਿ ਅਕਤੂਬਰ ਦੇ ਪਹਿਲੇ ਸ਼ੁੱਕਰਵਾਰ ਨੂੰ ਵਿਸ਼ਵ ਮੁਸਕਰਾਹਟ ਦਿਵਸ ਮਨਾਇਆ ਜਾਵੇਗਾ। ਇਸ ਤਰ੍ਹਾਂ ਸਾਲ 1999 'ਚ ਪਹਿਲੀ ਵਾਰ ਵਿਸ਼ਵ ਮੁਸਕਰਾਹਟ ਦਿਵਸ ਮਨਾਇਆ ਗਿਆ ਸੀ। 2001 'ਚ Harvey ਦੀ ਮੌਤ ਤੋਂ ਬਾਅਦ Harvey Bal Smile Foundation ਦੁਆਰਾ ਉਨ੍ਹਾਂ ਦੇ ਨਾਮ ਨੂੰ ਸਨਮਾਨਿਤ ਕਰਨ ਲਈ ਇਹ ਦਿਨ ਵਿਸ਼ਵ ਪੱਧਰ 'ਤੇ ਮਨਾਇਆ ਗਿਆ।
ਵਿਸ਼ਵ ਮੁਸਕਰਾਹਟ ਦਿਵਸ ਦਾ ਉਦੇਸ਼: ਵਿਸ਼ਵ ਮੁਸਕਰਾਹਟ ਦਿਵਸ ਦਾ ਉਦੇਸ਼ ਲੋਕਾਂ ਨੂੰ ਹੱਸਣ ਅਤੇ ਉਨ੍ਹਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਲਿਆਉਣ ਲਈ ਉਤਸ਼ਾਹਿਤ ਕਰਨਾ ਹੈ। ਕਿਉਕਿ ਇਸ ਭੱਜ ਦੌੜ ਭਰੀ ਜ਼ਿੰਦਗੀ 'ਚ ਲੋਕ ਹੱਸਣਾ ਭੁੱਲ ਕੇ ਤਣਾਅ 'ਚ ਜ਼ਿਆਦਾ ਰਹਿੰਦੇ ਹਨ। ਹਮੇਸ਼ਾ ਹੱਸਦੇ ਰਹਿਣ ਨਾਲ ਤਣਾਅ ਨੂੰ ਕਾਫ਼ੀ ਹੱਦ ਤੱਕ ਘਟ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਹਮੇਸ਼ਾ ਹੱਸਦੇ ਰਹਿਣ ਲਈ ਜਾਗਰੂਕ ਕਰਨਾ ਹੀ ਇਸ ਦਿਨ ਦਾ ਮੁੱਖ ਉਦੇਸ਼ ਹੈ। ਹੱਸਣਾ ਸਿਹਤ ਲਈ ਵੀ ਵਧੀਆਂ ਹੁੰਦਾ ਹੈ।